ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਵਿੱਚ ਭਾਜਪਾ–ਸ਼ਿਵ ਸੈਨਾ ਗੱਠਜੋੜ ਦੀ ਸਰਕਾਰ ਬਣਾ ਸਕਦੀ ਹੈ। ਪਰ, ਅਜਿਹਾ ਲੱਗਦਾ ਹੈ ਕਿ ਸ਼ਿਵ ਸੈਨਾ ਭਾਜਪਾ 'ਤੇ ਭਰੋਸਾ ਨਹੀਂ ਕਰ ਪਾ ਰਹੀ ਹੈ। ਵਿਧਾਇਕ ਦਲ ਦੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਭਾਜਪਾ ਪਹਿਲਾਂ ਲਿਖ਼ਤੀ ਵਿੱਚ ਦੇ ਕਿ ਉਹ ਢਾਈ-ਢਾਈ ਸਾਲਾਂ ਮੁੱਖ ਮੰਤਰੀ ਲਈ 50-50 ਦੇ ਫਾਰਮੂਲੇ ਲਈ ਸਹਿਮਤ ਹਨ।
ਸ਼ਿਵ ਸੈਨਾ ਦੇ ਆਗੂ ਪ੍ਰਤਾਪ ਸਰਨਾਈਕ ਨੇ ਕਿਹਾ ਕਿ ਬੈਠਕ ਵਿੱਚ ਇਹ ਪਹਿਲਾਂ ਤੋਂ ਹੀ ਤੈਅ ਸੀ। ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸਾਨੂੰ 50–50 ਫ਼ਾਰਮੂਲੇ ਦਾ ਵਾਅਦਾ ਕੀਤਾ ਸੀ। ਇਸ ਲਈ ਦੋਵੇਂ ਪਾਰਟੀਆਂ ਨੂੰ ਢਾਈ–ਢਾਈ ਸਾਲ ਸਰਕਾਰ ਚਲਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਸ਼ਿਵ ਸੈਨਾ ਇਹ ਕਹੀ ਰਹੀ ਹੈ ਕਿ ਊਧਵ ਠਾਕਰੇ ਨੂੰ ਇਸ ਗੱਲ ਦਾ ਲਿਖ਼ਤੀ ਭਰੋਸਾ ਦਿੱਤਾ ਜਾਵੇ।