ਮੁੰਬਈ: ਸ਼ਿਵ ਸੈਨਾ ਦੇ ਸਾਂਸਦ ਸੰਜੇ ਰਾਓਤ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਵਿੱਚ ਆ ਰਹੀਆਂ ਰੁਕਾਵਟਾਂ ਕੁਝ ਹੀ ਦਿਨਾਂ ਵਿੱਚ ਦੂਰ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਦਸਬੰਰ ਦੇ ਪਹਿਲੇ ਹਫ਼ਤੇ ਵਿੱਚ ਸ਼ਿਵਸੈਨਾ ਦੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਕਾਜਕਾਰ ਸਾਂਭ ਲਵੇਗੀ।
ਸੰਜੇ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਵੱਖ-ਵੱਖ ਪਾਰਟੀਆਂ ਸ਼ਿਵਸੈਨਾ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਵਿੱਚ ਅੰਦਰੂਨੀ ਪ੍ਰਤਿਕਿਰਿਆਵਾਂ ਚੱਲ ਰਹੀਆਂ ਹਨ।
ਜਦੋਂ ਉਨ੍ਹਾਂ ਤੋਂ ਇਸ ਬਾਬਤ ਪੱਛਿਆ ਗਿਆ ਕਿ ਵਿਧਾਇਕਾਂ ਨੂੰ ਨਵੇਂ ਤਰੀਕੇ ਨਾਲ਼ ਆਪਣੇ ਵੱਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਾਂ ਉਨ੍ਹਾਂ ਇਸ ਗੱਲ ਨੂੰ ਖ਼ਰਾਜ ਕਰਦਿਆਂ ਕਿਹਾ ਕਿ ਇਹ ਸਭ ਕੁਝ ਉਹ ਕਰ ਰਹੇ ਹਨ ਜੋ ਸ਼ਿਵਸੈਨਾ ਦੀ ਸਰਕਾਰ ਬਣਦੀ ਨਹੀਂ ਵੇਖਣਾ ਚਾਹੁੰਦੇ।