ਮੁੰਬਈ: ਮਹਾਰਾਸ਼ਟਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਤੋਂ ਬਾਅਦ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਕਾਂਗਰਸ, ਐਨਸੀਪੀ ਅਤੇ ਸ਼ਿਵ ਸੈਨਾ ਵਿਚਕਾਰ ਆਪਸੀ ਸਮਝੌਤਾ ਹੋਇਆ ਜਾਪਦਾ ਹੈ। ਸ਼ਿਵ ਸੈਨਾ ਨੇ ਕਿਹਾ ਹੈ ਕਿ ਉਹ ਇਸ ਸਰਕਾਰ ਦੀ ਅਗਵਾਈ ਕਰੇਗੀ।
ਰਾਉਤ ਨਾਲ ਗੱਲਬਾਤ ਕਰਦਿਆਂ ਜਦੋਂ ਪੱਤਰਕਾਰਾਂ ਨੇ ਰਾਉਤ ਤੋਂ ਪੁੱਛਿਆ ਕਿ ਕੀ ਪੰਜ ਸਾਲ ਤੁਰਾਡੀ ਹੀ ਪਾਰਟੀ ਦਾ ਮੁੱਖ ਮੰਤਰੀ ਰਹੇਗਾ ਤਾਂ ਇਸ ਗੱਲ 'ਤੇ ਰਾਉਤ ਨੇ ਕਿਹਾ ਕਿ ਉਹ ਚਾਹੁੰਦੇ ਹਨ ਆਉਣ ਵਾਲੇ 25 ਸਾਲਾਂ ਤੱਕ ਸ਼ਿਵ ਸੈਨਾ ਦਾ ਹੀ ਮੁੱਖ ਮੰਤਰੀ ਰਹੇ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦਾ ਮਹਾਰਾਸ਼ਟਰ ਨਾਲ ਰਿਸ਼ਤਾ ਅਸਥਾਈ ਨਹੀਂ ਹੈ ਬਲਕਿ 50 ਸਾਲਾਂ ਤੋਂ ਸ਼ਿਵ ਸੈਨਾ ਮਹਾਰਾਸ਼ਟਰ ਦੀ ਰਾਜਨਿਤੀ 'ਚ ਸਰਗਰਮ ਹੈ।
ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਅਸੀਂ ਆਉਂਦੇ ਜਾਂਦੇ ਨਹੀਂ ਸੱਗੋਂ ਸੱਤਾ 'ਚ ਹੀ ਰਹਾਂਗੇ। ਪੱਤਰਕਾਰਾਂ ਦੇ ਸਰਾਕਰ ਬਨਣ ਦੇ ਫਾਰਮੂਲੇ 'ਤੇ ਸੰਜੇ ਰਾਉਤ ਨੇ ਜਵਾਬ ਦਿੱਤਾ ਕਿ ਸਰਕਾਰ ਕਿਸ ਤਰ੍ਹਾਂ ਜਾਂ ਕਿਸ ਫਾਰਮੂਲੇ 'ਤੇ ਬਣੇਗੀ ਉਸ ਦੀ ਚਿੰਤਾ ਨਾ ਕੀਤੀ ਜਾਵੇ ਉਧਵ ਠਾਕਰੇ ਸਭ ਸਾਂਭ ਲੈਣਗੇ।