ਮੁੰਬਈ: 19 ਜਨਵਰੀ ਸ਼ਿਰਡੀ ਸਥਿਤ ਸਾਈਂ ਬਾਬਾ ਦੇ ਮੰਦਰ ਦੇ ਦਰਸ਼ਨ ਨਹੀਂ ਹੋ ਸਕਣਗੇ। ਐਤਵਾਰ ਤੋਂ ਸ਼ਿਰਡੀ ਬੰਦ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਮਹਾਂਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਪਰਭਣੀ ਜ਼ਿਲ੍ਹੇ ਨੂੰ ਸਾਈਂ ਦਾ ਜਨਮ ਅਸਥਾਨ ਦੱਸਿਆ ਸੀ ਜਿਸ ਤੋਂ ਲੋਕ ਨਾਰਾਜ਼ ਹੋ ਗਏ।
ਸਾਈਂ ਬਾਬਾ ਸੰਸਥਾਨ ਟਰੱਸਟ ਦੇ ਬੀ ਵਾਕਚਰ ਨੇ ਕਿਹਾ, "ਅਸੀਂ ਅਫਵਾਹਾਂ ਵਿਰੁੱਧ ਸ਼ਿਰਡੀ ਨੂੰ 19 ਜਨਵਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਮਸਲੇ ਤੇ ਚਰਚਾ ਲਈ ਸ਼ਨੀਵਾਰ ਸ਼ਾਮ ਨੂੰ ਪਿੰਡ ਵਾਲਿਆਂ ਦੀ ਇੱਕ ਮੀਟਿੰਗ ਸੱਦੀ ਜਾਵੇਗੀ। ਸ਼ਿਰਡੀ ਆਉਣ 'ਤੇ ਭਗਤਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ।"
ਦਿੱਲੀ ਵਿਧਾਨ ਸਭਾ ਚੋਣਾਂ: ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਅੱਜ ਕਰੇਗੀ ਉਮੀਦਵਾਰਾਂ ਦਾ ਐਲਾਨ
ਬੀਜੇਪੀ ਦੇ ਸੰਸਦ ਮੈਂਬਰ ਸੁਜਯ ਵਿਖੇ ਪਾਟਿਲ ਨੇ ਹੈਰਾਨਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਸ਼ਿਵਸੇਨਾ ਤੇ ਬੀਜੇਪੀ ਦੀ ਸਰਕਾਰ ਜਾਣ ਤੇ ਸ਼ਿਵਸੇਨਾ, ਕਾਂਗਰਸ, ਐਨਸੀਪੀ ਦੀ ਸਰਕਾਰ ਬਣਦੇ ਹੀ ਅਚਾਨਕ ਸਾਈਂਬਾਬਾ ਦੇ ਜਨਮ ਅਸਥਾਨ ਦਾ ਮਸਲਾ ਕਿਵੇਂ ਉਭਰ ਆਇਆ? ਕਿੰਝ ਸਰਕਾਰ ਬਦਲਦੇ ਹੀ ਸਾਈਂਬਾਬਾ ਦੇ ਜਨਮ ਅਸਥਾਨ ਨਾਲ ਜੁੜੇ ਨਵੇਂ ਤੱਥ ਸਾਹਮਣੇ ਆਉਣ ਲੱਗੇ? ਉਨ੍ਹਾਂ ਕਿਹਾ ਕਿ ਕੋਈ ਵੀ ਰਾਜਨੀਤਿਕ ਨੇਤਾ ਇਹ ਨਿਰਧਾਰਤ ਨਹੀਂ ਕਰ ਸਕਦਾ ਕਿ ਸਾਈਂਬਾਬਾ ਦਾ ਜਨਮ ਸਥਾਨ ਕੀ ਸੀ?
ਪਾਟਿਲ ਨੇ ਕਿਹਾ ਕਿ ਜੇਕਰ ਸਿਆਸੀ ਦਖ਼ਲਅੰਦਾਜ਼ੀ ਇਸੇ ਤਰ੍ਹਾਂ ਹੁੰਦੀ ਰਹੀ ਤਾਂ ਸ਼ਿਰਡੀ ਦੇ ਲੋਕ ਕਾਨੂੰਨੀ ਲੜਾਈ ਲੜਨਗੇ। ਪਾਥਰੀ ਦੇ ਲੋਕਾਂ ਨੇ ਇਸ ਮਸਲੇ ਨੂੰ ਕਦੇ ਨਹੀਂ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕਰਮਭੂਮੀ ਦੀ ਮਹੱਤਤਾ ਜਨਮ ਭੂਮੀ ਨਾਲੋਂ ਵੱਧ ਹੁੰਦੀ ਹੈ।
ਦੂਜੇ ਪਾਸੇ, ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਕਿਹਾ ਕਿ ਪਾਥਰੀ 'ਚ ਸ਼ਰਧਾਲੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ।
ਦਰਅਸਲ, ਪਿਛਲੇ ਹਫ਼ਤੇ ਮੁੱਖ ਮੰਤਰੀ ਉਧਵ ਠਾਕਰੇ ਨੇ ਪਾਥਰੀ ਦਾ ਉਲੇਖ ਸਾਈਂ ਨਾਥ ਦੇ ਜਨਮ ਅਸਥਾਨ ਦੇ ਰੂਪ 'ਚ ਕੀਤਾ ਹੈ। ਉਨ੍ਹਾਂ ਨੇ ਪਾਥਰੀ ਦੇ ਵਿਕਾਸ ਲਈ 100 ਕਰੋੜ ਰੁਪਏ ਦਾ ਬਜਟ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਲੋਕਾਂ ਨੇ ਨਾਰਾਜ਼ਗੀ ਪ੍ਰਗਟਾਈ ਹੈ।