ਨਵੀਂ ਦਿੱਲੀ: ਚੀਨ ਨਾਲ ਜਾਰੀ ਸੀਮਾ ਵਿਵਾਦ ਦੇ ਦਰਮਿਆਨ ਭਾਰਤ ਦੀ ਤਾਕਤ ਵਧਾਉਣ ਲਈ 5 ਰਾਫ਼ੇਲ ਜਹਾਜ਼ਾਂ ਦੀ ਖੇਪ ਫਰਾਂਸ ਤੋਂ ਭਾਰਤ ਲਈ ਰਵਾਨਾ ਹੋ ਗਈ ਹੈ। ਇਨ੍ਹਾਂ ਨੇ ਫਰਾਂਸ ਦੇ ਮੈਰਿਗਨੇਕ ਤੋਂ ਉਡਾਣ ਭਰੀ ਹੈ।
ਜਾਣਕਾਰੀ ਲਈ ਜ਼ਿਕਰ ਕਰ ਦਈਏ ਕਿ ਰਾਫ਼ੇਲ ਬੁੱਧਵਾਰ ਨੂੰ ਹਰਿਆਣਾ ਦੇ ਅੰਬਾਲਾ ਹਵਾਈ ਫ਼ੌਜ ਅੱਡੇ 'ਤੇ ਲੈਂਡ ਕਰਣਗੇ। ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਰਾਫ਼ੇਲ 10 ਘੰਟੇ ਦੀ ਦੂਰੀ ਤੈਅ ਕਰਨ ਤੋਂ ਬਾਅਦ ਸੰਯੁਕਤ ਰਾਜ ਅਮੀਰਾਤ ਵਿੱਚ ਫਰਾਂਸ ਦੇ ਏਅਰਬੇਸ ਅਲ ਧਫਰਾ 'ਤੇ ਲੈਂਡ ਕਰਨਗੇ ਅਤੇ ਅਗਲੇ ਦਿਨ ਰਾਫ਼ੇਲ ਅੰਬਾਲਾ ਲਈ ਉਡਾਣ ਭਰਨਗੇ।