ਨਵੀਂ ਦਿੱਲੀ: ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਪਹਿਲੀ ਬਰਸੀ ਹੈ। ਸ਼ੀਲਾ ਦੀਕਸ਼ਿਤ ਰਾਜਧਾਨੀ ਦਿੱਲੀ ਦੀ ਲਗਾਤਾਰ 3 ਵਾਰ ਮੁੱਖ ਮੰਤਰੀ ਰਹੇ ਤੇ ਦਿਲ ਦੀ ਬਿਮਾਰੀ ਦੇ ਚਲਦੇ ਅੱਜ ਦੇ ਦਿਨ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਸ਼ੀਲਾ ਦੀਕਸ਼ਿਤ ਦੀ ਪਹਿਲੀ ਬਰਸੀ ਮੌਕੇ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਟਵੀਟ ਕਰ ਸ਼ਰਧਾਂਜਲੀ ਭੇਂਟ ਕੀਤੀ ਹੈ।
ਅਰਵਿੰਦ ਕੇਜਰੀਵਾਲ ਦਾ ਟਵੀਟ
ਅਰਵਿੰਦ ਕੇਜਰੀਵਾਲ ਨੇ ਆਪਣੇ ਟਵੀਟ 'ਚ ਲਿਖਿਆ , " ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਵ. ਸ਼੍ਰੀਮਤੀ ਸ਼ੀਲਾ ਦੀਕਸ਼ਿਤ ਜੀ ਦੀ ਪਹਿਲੀ ਬਰਸੀ 'ਤੇ ਉਨ੍ਹਾਂ ਨੂੰ ਪਹਿਲੀ ਬਰਸੀ 'ਤੇ ਭਾਵਪੂਰਨ ਸ਼ਰਧਾਂਜਲੀ।"
ਦਿੱਲੀ ਕਾਂਗਰਸ ਦੇ ਪ੍ਰਧਾਨ ਨੇ ਦਿੱਤੀ ਸ਼ਰਧਾਂਜਲੀ
ਇਸ ਤੋਂ ਇਲਾਵਾ ਦਿੱਲੀ ਕਾਂਗਰਸ ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ ਨੇ ਵੀ ਟਵੀਟ ਕਰ ਸ਼ੀਲਾ ਦੀਕਸ਼ਿਤ ਨੂੰ ਯਾਦ ਕੀਤਾ ਤੇ ਸ਼ਰਧਾਂਜਲੀ ਭੇਟ ਕੀਤੀ। ਅਨਿਲ ਕੁਮਾਰ ਨੇ ਲਿਖਿਆ।
" ਆਧੁਨਿਕ ਦਿੱਲੀ ਦੀ ਨਿਰਮਾਤਾ ਸ਼ੀਲਾ ਦੀਕਸ਼ਿਤ ਜੀ ਨੂੰ ਪਹਿਲੀ ਬਰਸੀ 'ਤੇ ਨਮਨ। ਉਹ ਸਾਡੇ ਅਤੇ ਪੂਰੀ ਦਿੱਲੀ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹਿਣਗੇ। "
ਦਿੱਲੀ ਕਾਂਗਰਸ ਦੇ ਇੰਚਾਰਜ ਸ਼ਕਤੀ ਸਿੰਘ ਗੋਹਿਲ ਨੇ ਵੀ ਸ਼ੀਲਾ ਦੀਕਸ਼ਿਤ ਨੂੰ ਟਵੀਟ ਕਰ ਸ਼ਰਧਾਂਜਲੀ ਭੇਟ ਕੀਤੀ।
3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹਿਣ ਵਾਲੀ ਮਹਿਲਾ
ਸ਼ੀਲਾ ਦੀਕਸ਼ਿਤ ਇਕਲੌਤੀ ਅਜਿਹੀ ਮਹਿਲਾ ਸਨ ਜੋ ਕਿ ਲਗਾਤਾਰ ਤਿੰਨ ਵਾਰ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਰਹੀ। ਉਨ੍ਹਾਂ ਨੇ ਲੰਬੇ ਸਮੇਂ ਤੱਕ ਰਾਜਧਾਨੀ 'ਚ ਬਤੌਰ ਮੁੱਖ ਮੰਤਰੀ ਆਪਣੀ ਸਵੇਵਾਂ ਦਿੱਤੀਆਂ। ਸ਼ੀਲਾ ਦੀਕਸ਼ਿਤ ਨੇ ਸਾਲ 1998 ਤੋਂ 2013 ਤੱਕ ਚੋਣਾਂ ਜਿੱਤੀਆਂ। ਉਹ ਲਗਾਤਾਰ 15 ਸਾਲਾਂ ਤੱਕ ਦਿੱਲੀ ਦੀ ਮੁੱਖ ਮੰਤਰੀ ਰਹੀ। ਸਾਲ 2014 'ਚ ਉਨ੍ਹਾਂ ਨੂੰ ਕੇਰਲ ਦਾ ਰਾਜਪਾਲ ਬਣਾਇਆ ਗਿਆ।
ਸ਼ੀਲਾ ਦੀਕਸ਼ਿਤ ਦੇ ਨਾਂਅ ਰਹੇ ਕਈ ਰਿਕਾਰਡ
2010 ਵਿੱਚ, ਸ਼ੀਲਾ ਦੀਕਸ਼ਿਤ ਦੀ ਅਗਵਾਈ ਵਿੱਚ ਦਿੱਲੀ ਵਿਖੇ ਕਾਮਨਵੈਲਥ ਗੇਮਸ ਸਫਲਤਾਪੂਰਵਕ ਆਯੋਜਿਤ ਕੀਤੀਆਂ ਗਈਆਂ ਸਨ। ਇਸ ਦੇ ਨਾਲ ਹੀ, ਦਿੱਲੀ ਦੀ ਲਾਈਫਲਾਈਨ ਕਹੀ ਜਾਣ ਵਾਲੀ ਮੈਟਰੋ ਵੀ ਸ਼ੀਲਾ ਦੀਕਸ਼ਿਤ ਦੀ ਦੇਣ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕਾਰਜਕਾਲ ਦੌਰਾਨ ਰਾਜਧਾਨੀ 'ਚ ਵਿਕਾਸ ਅਤੇ ਫਲਾਈਓਵਰਾਂ ਦੇ ਨੈਟਵਰਕ ਵੀ ਤੇਜ਼ੀ ਨਾਲ ਫੈਲਿਆ ਜਿਸ ਨਾਲ ਟ੍ਰੈਫਿਕ ਤੋਂ ਨਜਿੱਠਣ ਵਿੱਚ ਬਹੁਤ ਸਹਾਇਤਾ ਮਿਲੀ।