ਨਵੀਂ ਦਿੱਲੀ: ਸ਼ੀਨਾ ਬੋਰਾ ਕਤਲ ਮਾਮਲੇ ਵਿੱਚ ਦੋਸ਼ੀ ਇੰਦਰਾਣੀ ਮੁਖਰਜੀ ਦੇ ਸਾਬਕਾ ਪਤੀ ਪੀਟਰ ਮੁਖਰਜੀ ਨੂੰ ਵੀਰਵਾਰ ਨੂੰ ਜ਼ਮਾਨਤ ਮਿਲ ਗਈ ਹੈ। ਪਰ ਜ਼ਮਾਨਤ ਮਿਲਣ ਤੋਂ ਬਾਅਦ ਵੀ ਉਨ੍ਹਾਂ ਨੂੰ ਜੇਲ੍ਹ ਵਿੱਚ ਹੀ ਰਹਿਣਾ ਪੈ ਸਕਦਾ ਹੈ। ਬੰਬੇ ਹਾਈ ਕੋਰਟ ਨੇ ਇਸ ਕੇਸ ਦੀ ਸੁਣਵਾਈ ਕਰਦਿਆਂ ਪੀਟਰ ਮੁਖਰਜੀ ਦੀ ਜ਼ਮਾਨਤ ਪਟੀਸ਼ਨ 'ਤੇ ਮੁਹਰ ਲਗਾਈ ਹੈ।
ਸ਼ੀਨਾ ਬੋਰਾ ਕਤਲ ਮਾਮਲੇ ਵਿੱਚ ਦੋਸ਼ੀ ਪੀਟਰ ਮੁਖਰਜੀ ਨੂੰ ਮਿਲੀ ਜ਼ਮਾਨਤ - ਪੀਟਰ ਮੁਖਰਜੀ
ਬੰਬੇ ਹਾਈ ਕੋਰਟ ਨੇ ਸ਼ੀਨਾ ਬੋਰਾ ਕਤਲ ਮਾਮਲੇ ਵਿੱਚ ਇੰਦਰਾਣੀ ਮੁਖਰਜੀ ਦੇ ਸਾਬਕਾ ਪਤੀ ਪੀਟਰ ਮੁਖਰਜੀ ਨੂੰ ਜ਼ਮਾਨਤ ਦੇ ਦਿੱਤੀ ਹੈ।
ਹਾਲਾਂਕਿ ਹਾਈ ਕੋਰਟ ਨੇ ਆਪਣੇ ਇਸ ਆਦੇਸ਼ ਨੂੰ ਛੇ ਹਫ਼ਤਿਆਂ ਲਈ ਰੋਕ ਲਗਾ ਦਿੱਤੀ ਹੈ, ਤਾਂ ਜੋ ਸੀਬੀਆਈ ਇਸ ਜ਼ਮਾਨਤ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕਰ ਸਕੇ। ਜਿਸ ਕਾਰਨ ਪੀਟਰ ਮੁਖਰਜੀ ਨੂੰ 6 ਹਫ਼ਤੇ ਤੱਕ ਜੇਲ੍ਹ ਵਿੱਚ ਹੀ ਰਹਿਣਾ ਪੈ ਸਕਦਾ ਹੈ। ਦੱਸ ਦਈਏ ਕਿ ਸੀਬੀਆਈ ਲਗਾਤਾਰ ਪੀਟਰ ਮੁਖਰਜੀ ਨੂੰ ਜ਼ਮਾਨਤ ਦਿੱਤੇ ਜਾਣ ਦਾ ਵਿਰੋਧ ਕਰਦੀ ਆ ਰਹੀ ਹੈ।
ਮੁਖਰਜੀ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਪਤਨੀ ਇੰਦਰਾਣੀ ਦੇ ਪਹਿਲੇ ਪਤੀ ਦੀ ਧੀ ਸ਼ੀਨਾ ਨੂੰ ਮਾਰਨ ਦੀ ਸਾਜਿਸ਼ ਰਚੀ ਸੀ। ਸ਼ੀਨਾ ਬੋਰਾ ਦਾ 2012 ਵਿੱਚ ਕਤਲ ਹੋਇਆ ਸੀ। ਇਸ ਮਾਮਲੇ ਵਿੱਚ ਸ਼ੀਨਾ ਦੀ ਮਾਂ ਇੰਦਰਾਣੀ ਮੁਖਰਜੀ ਵੀ ਜੇਲ੍ਹ ਵਿੱਚ ਹੈ। ਪੁਲਿਸ ਨੇ 2015 ਵਿੱਚ ਪੀਟਰ ਮੁਖਰਜੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ। ਪੀਟਰ ਮੁਖਰਜੀ ਨੂੰ ਪੰਜ ਸਾਲ ਬਾਅਦ ਅਦਾਲਤ ਤੋਂ ਜ਼ਮਾਨਤ ਮਿਲੀ ਹੈ।