ਨਵੀਂ ਦਿੱਲੀ: ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਕੈਬਿਨੇਟ ਮੰਤਰੀ ਦੇ ਆਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਲਗਾਤਾਰ ਇਸ ਮੁੱਦੇ 'ਤੇ ਪ੍ਰਤਿਕਰਮ ਆਉਣੇ ਸ਼ੁਰੂ ਹੋ ਗਏ। ਵਿਰੋਧੀ ਧਿਰਾਂ ਦੇ ਨਾਲ-ਨਾਲ ਇਸ ਮੁੱਦੇ 'ਤੇ ਕਈ ਕਾਂਗਰਸੀ ਲੀਡਰਾਂ ਦੇ ਵੀ ਬਿਆਨ ਸਾਹਮਣੇ ਆਏ। ਇਸੇ ਲੜੀ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਸ਼ਤਰੂਘਨ ਸਿਨਹਾ ਨੇ ਸਿੱਧੂ ਦੀ ਤਾਰੀਫ਼ ਕੀਤੀ ਅਤੇ ਅਸਤੀਫ਼ੇ 'ਤੇ ਹੈਰਾਨੀ ਵੀ ਜਤਾਈ।
ਸ਼ਤਰੂਘਨ ਸਿਨਹਾ ਨੇ ਸਿੱਧੂ ਦੇ ਅਸਤੀਫ਼ੇ 'ਤੇ ਜਤਾਈ ਹੈਰਾਨਗੀ, ਕੀਤੀ ਤਾਰੀਫ਼ - online khabran
ਨਵਜੋਤ ਸਿੰਘ ਸਿੱਧੂ ਵੱਲੋਂ ਕੈਬਿਨੇਟ ਮੰਤਰੀ ਦੇ ਆਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਮਗਰੋਂ ਲਗਾਤਾਰ ਸਿਆਸੀ ਪ੍ਰਤਿਕਰਮ ਸਾਹਮਣੇ ਆ ਰਹੇ ਹਨ। ਇਸੇ ਲੜੀ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਸ਼ਤਰੂਘਨ ਸਿਨਹਾ ਨੇ ਸਿੱਧੂ ਦੀ ਤਾਰੀਫ਼ ਕੀਤੀ ਅਤੇ ਅਸਤੀਫ਼ੇ 'ਤੇ ਹੈਰਾਨੀ ਵੀ ਜਤਾਈ।
ਸਿਨਹਾ ਨੇ ਟਵੀਟ ਰਾਹੀਂ ਲਿਖਿਆ, "ਪੰਜਾਬ ਕੈਬਿਨੇਟ ਅਤੇ ਮੰਤਰਾਲੇ ਤੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੇ ਫ਼ੈਸਲੇ 'ਤੇ ਮੈਂ ਚਿੰਤਤ ਹਾਂ" ਸਿਨਹਾ ਨੇ ਲਿਖਿਆ, "ਸਿੱਧੂ ਇੱਕ ਬੇਹਦ ਪ੍ਰਭਾਵਸ਼ਾਲੀ ਅਤੇ ਹਰਮਨਪਿਆਰੇ ਖਿਡਾਰੀ/ਸਿਆਸਤਦਾਨ ਹਨ, ਇਸ ਤੋਂ ਵੀ ਜ਼ਿਆਦਾ ਉਹ ਹਰਮਨ ਪਿਆਰੇ ਇਨਸਾਨ ਅਤੇ ਹਮੇਸ਼ਾ ਹਾਜ਼ਰ ਰਹਿਣ ਵਾਲੇ ਵਿਅਕਤੀ ਹਨ, ਜੋ ਮੇਰੇ ਚੰਗੇ ਦੋਸਤ ਵੀ ਹਨ।"
ਸਿਨਹਾ ਨੇ ਇੱਕ ਹੋਰ ਟਵੀਟ ਕੀਤਾ ਤੇ ਲਿਖਿਆ, "ਹਲਾਂਕਿ ਮੈਂ ਉਨ੍ਹਾਂ ਦੇ ਫ਼ੈਸਲੇ 'ਤੇ ਸਵਾਲ ਨਹੀਂ ਖੜਾ ਕਰ ਸਕਦਾ, ਪਰ ਇਸ ਬਦਕਿਸਮਤੀ ਨਾਲ ਚੁੱਕੇ ਗਏ ਕਦਮ ਨੂੰ ਹੱਲ ਕਰਨ ਦੀ ਉਮੀਦ ਕਰਦਾ ਹਾਂ ਅਤੇ ਅਰਦਾਸ ਵੀ ਕਰਦਾ ਹਾਂ, ਜੈ ਹਿੰਦ!"