ਪਟਨਾ: ਪਟਨਾ ਸਾਹਿਬ 'ਚ ਭਾਜਪਾ ਨੇਤਾ ਅਤੇ ਕੇਂਦਰੀ ਮੰਤਰ ਰਵੀਸ਼ੰਕਰ ਪ੍ਰਸਾਦ ਤੋਂ ਚੋਣ ਹਾਰਨ ਮਗਰੋਂ ਕਾਂਗਰਸੀ ਆਗੂ ਸ਼ਤਰੂਘਣ ਸਿਨਹਾ ਨੇ ਆਪਣੀ ਹਾਰ ਨੂੰ ਸ਼ੱਕੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਤਾਂ ਖੇਡ ਖੇਡੀ ਗਈ ਹੈ ਤੇ ਉਹ ਵੀ ਵੱਡੇ ਪੈਮਾਨੇ ’ਤੇ। ਖ਼ਾਸ ਤੌਰ 'ਤੇ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ 'ਚ ਵੱਡੇ ਪੈਮਾਨੇ 'ਤੇ ਖੇਡ ਹੋਈ ਹੈ ਪਰ ਇਨ੍ਹਾਂ ਗੱਲਾਂ ਲਈ ਇਹ ਸਹੀ ਸਮਾਂ ਨਹੀਂ ਹੈ।
ਆਪਣੀ ਹਾਰ ਤੋਂ ਬਾਅਦ ਸ਼ਤਰੂਘਣ ਸਿਨਹਾ ਨੇ ਦਿੱਤਾ ਇਹ ਬਿਆਨ
ਪਟਨਾ: ਪਟਨਾ ਸਾਹਿਬ ਤੋਂ ਹਾਰ ਜਾਣ ਤੋਂ ਬਾਅਦ ਸ਼ਤਰੂਘਣ ਸਿਨਹਾ ਨੇ ਕਿਹਾ ਕਿ ਵੱਡੇ ਪੈਮਾਨੇ 'ਤੇ ਕੁਝ ਖੇਡ ਖੇਡੀ ਗਈ ਹੈ। ਆਪਣੀ ਹਾਰ ਨੂੰ ਉਨ੍ਹਾਂ ਨੇ ਸ਼ੱਕੀ ਕਰਾਰ ਦਿੱਤਾ।
ਸ਼ਤਰੂਘਣ ਸਿਨਹਾ
ਇਸ ਦੇ ਨਾਲ ਹੀ ਸ਼ਤਰੂਘਣ ਨੇ ਪੀਐੱਮ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਵਧਾਈ ਦਿੰਦਿਆਂ ਕਿਹਾ, "ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਮੁਖੀ ਅਮਿਤ ਸ਼ਾਹ ਨੂੰ ਵਧਾਈ ਦਿੰਦਾ ਹਾਂ ਜਿਹੜੇ ਕਿ ਇੱਕ ਬੇਹਤਰੀਨ ਰਣਨੀਤੀਕਾਰ ਹਨ।" ਉਨ੍ਹਾਂ ਕਿਹਾ ਕਿ ਮੈਂ ਆਪਣੇ ਪਰਿਵਾਰਕ ਦੋਸਤ ਰਵੀਸ਼ੰਕਰ ਪ੍ਰਸਾਦ ਨੂੰ ਵੀ ਵਧਾਈ ਦਿੰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਪਟਨਾ ਹੁਣ ਸਮਾਰਟ ਸਿਟੀ ਬਣੇਗੀ।