ਰਾਹੁਲ ਗਾਂਧੀ ਨੂੰ ਮਿਲੇ ਸ਼ਤਰੂਘਨ ਸਿਨਹਾ, ਪਟਨਾ ਸਾਹਿਬ ਤੋਂ ਲੜਨ ਦੀ ਪ੍ਰਗਟਾਈ ਇੱਛਾ - shatrughan sinha meets rahul gandhi
ਸ਼ਤਰੂਘਨ ਸਿਨਹਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਪਟਨਾ ਸਾਹਿਬ ਸੀਟ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ।
ਨਵੀਂ ਦਿੱਲੀ- ਬਿਹਾਰ ਦੀ ਪਟਨਾ ਸਾਹਿਬ ਸੀਟ ਤੋਂ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਭਾਜਪਾ ਤੋਂ ਬਾਗੀ ਹੋ ਕੇ ਕਾਂਗਰਸ 'ਚ ਤਾਂ ਸ਼ਾਮਲ ਹੋ ਗਏ ਪਰ ਕਾਂਗਰਸ ਨੇ ਸ਼ਤਰੂਘਨ ਸਿਨਹਾ ਨੂੰ ਅਜੇ ਤੱਕ ਪੱਕਾ ਉਮੀਦਵਾਰ ਨਹੀਂ ਕਰਾਰ ਦਿੱਤਾ ਹੈ। ਸ਼ਤਰੂਘਨ ਸਿਨਹਾ ਨੂੰ ਸੀਟ ਨਾ ਮਿਲਣ ਦਾ ਕਾਰਣ ਉਨ੍ਹਾਂ ਦੀ ਜਿੱਦ ਹੈ। ਸੂਤਰਾਂ ਮੁਤਾਬਕ ਸਿਨਹਾ ਪਟਨਾ ਸਾਹਿਬ ਦੀ ਸੀਟ ਨੂੰ ਲੈ ਕੇ ਅੜੇ ਹੋਏ ਹਨ। ਪਟਨਾ ਸੀਟ ਨੂੰ ਲੈ ਕੇ ਹੀ ਸ਼ਤਰੂਘਨ ਸਿਨਹਾ ਨੇ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ ਸ਼ਤਰੂਘਨ ਸਿਨਹਾ ਭਾਜਪਾ ਵਲੋਂ ਸੰਸਦ ਮੈਂਬਰ ਹਨ। ਸਿਨਹਾ 2014 'ਚ ਭਾਜਪਾ ਦੇ ਲੋਕ ਸਭਾ ਉਮੀਦਵਾਰ ਸਨ ਜਿਨ੍ਹਾਂ ਨੇ ਬਿਹਾਰ ਦੀ ਪਟਨਾ ਸਾਹਿਬ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਸੀ ਪਰ ਭਾਜਪਾ ਨੇ 2019 ਲਈ ਪਟਨਾ ਸਾਹਿਬ ਸੀਟ ਰਵੀਸ਼ੰਕਰ ਪ੍ਰਸਾਦ ਨੂੰ ਦੇ ਦਿੱਤੀ। ਹੁਣ ਸਿਨਹਾ ਰਵੀਸ਼ੰਕਰ ਪ੍ਰਸਾਦ ਦੇ ਵਿਰੁੱਧ ਚੋਣ ਲੜਨ ਦੀ ਇੱਛਾ ਜਤਾ ਰਹੇ ਹਨ।
ਸ਼ਤਰੂਘਨ ਸਿਨਹਾ ਦੀਆਂ ਉਮੀਦਾਂ ਕਾਂਗਰਸ ਤੋਂ ਜੁੜੀਆਂ ਹਨ ਪਰ ਪਾਰਟੀ ਨੇ ਅਜੇ ਤੱਕ ਕੌਈ ਫੈਸ਼ਲਾ ਨਹੀਂ ਲਿਆ ਹੈ। ਜੇ ਕਾਂਗਰਸ ਪਾਰਟੀ ਸ਼ਤਰੂਘਨ ਸਿਨਹਾ ਨੂੰ ਟਿਕਟ ਦਿੰਦੀ ਹੈ ਤਾਂ ਮੁਕਾਬਲਾ ਟੱਕਰ ਦਾ ਹੋਵੇਗਾ।