ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਗਰੁੱਪ ਦੇ ਸਾਬਕਾ ਪ੍ਰਧਾਨ ਕਨੱਈਆ ਕੁਮਾਰ ਸਮੇਤ ਹੋਰ ਲੋਕਾਂ ਦੇ ਵਿਰੁੱਧ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇਣ ਤੇ ਕਾਂਗਰਸ ਲਗਾਤਾਰ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧ ਰਹੀ ਹੈ।
ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸਸ਼ੀ ਥਰੂਰ ਨੇ ਟਵੀਟ ਕਰ ਕੇਜਰੀਵਾਲ 'ਤੇ ਤੰਜ ਕਸਿਆ, "ਥਰੂਰ ਨੇ ਟਵੀਟ ਕਰ ਕਿਹਾ, ਹਾਰ ਕੇ ਜਿੱਤਣ ਵਾਲੇ ਨੂੰ ਬਾਜ਼ੀਗਰ ਕਹਿੰਦੇ ਨੇ, ਪਰ ਜਿੱਤ ਕੇ ਹਾਰਨ ਵਾਲੇ ਨੂੰ ਕੇਜਰੀਵਾਲ ਕਹਿੰਦੇ ਹਨ।"
ਇਸ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਨਿਸ਼ਾਨਾ ਵਿੰਨ੍ਹ ਦੇ ਹੋਏ ਕਿਹਾ ਕਿ ਦੇਸ਼ਧ੍ਰੋਹ ਕਾਨੂੰਨ ਨੂੰ ਲੈ ਕੇ ਦਿੱਲੀ ਸਰਕਾਰ ਦੀ ਸਮਝ ਕੇਂਦਰ ਸਰਕਾਰ ਤੋਂ ਕੁਝ ਗ਼ਲਤ ਨਹੀਂ ਹੈ।
ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਨੇ ਕਿਹਾ, "ਚਾਹੇ ਸੀਏਏ ਹੋਵੇ ਜਾਂ ਐਨਪੀਆਰ ਹੋ, ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਸੋਚ ਉਹੀ ਹੈ ਜੋ ਭਾਜਪਾ ਦੀ ਹੈ, ਇਹ ਦੋਵੇਂ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ।"
ਜਾਣਕਾਰੀ ਲਈ ਦੱਸ ਦਈਏ ਦਿੱਲੀ ਸਰਕਾਰ ਨੇ ਦੇਸ਼ਧ੍ਰੋਹ ਦੇ ਇੱਕ ਮਾਮਲੇ ਵਿੱਚ ਜੇਐਨਯੂ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨੱਈਆ ਕੁਮਾਰ ਅਤੇ ਦੋ ਹੋਰ ਲੋਕਾਂ ਤੇ ਮੁਕੱਦਮਾ ਚਲਾਉਣ ਲਈ ਦਿੱਲੀ ਪੁਲਿਸ ਨੇ ਮਨਜੂਰੀ ਦੇ ਦਿੱਤੀ ਹੈ।