ਪੰਜਾਬ

punjab

ETV Bharat / bharat

ਸ਼ਾਰਦਾ ਚਿੱਟ ਫੰਡ ਘੁਟਾਲਾ: ਸਾਬਕਾ ਪੁਲਿਸ ਮੁਖੀ ਨੂੰ ਸੰਮਨ, ਅੱਜ ਹੋ ਸਕਦੀ ਹੈ ਗ੍ਰਿਫ਼ਤਾਰੀ - cases

ਸ਼ਰਧਾ ਚਿੱਟ ਫੰਡ 'ਤੇ 17 ਲੱਖ ਲੋਕਾਂ ਦੇ 3,500 ਕਰੋੜ ਰੁਪਏ ਤੱਕ ਦੀ ਠੱਗੀ ਕਰਨ ਦੇ ਆਰੋਪ ਸਨ। ਕੋਲਕਾਤਾ ਦੇ ਸਾਬਕਾ ਪੁਲਿਸ ਮੁਖੀ ਰਾਜੀਵ ਕੁਮਾਰ ਨੂੰ ਅੱਜ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਮੁਖੀ 'ਤੇ ਪੋਂਜੀ ਸਕੀਮ ਨਾਲ ਜੁੜੇ ਸਬੂਤ ਨੂੰ ਨਸ਼ਟ ਕਰਨ ਦਾ ਆਰੋਪ ਹੈ।

ਕਲਕੱਤਾ ਦੇ ਸਾਬਕਾ ਪੁਲਿਸ ਮੁਖੀ ਰਾਜੀਵ ਕੁਮਾਰ

By

Published : May 27, 2019, 8:30 AM IST

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ ਨੇ ਸ਼ਰਦਾ ਚਿਤ ਫੰਡ ਘੁਟਾਲੇ ਵਿੱਚ ਕਲਕੱਤਾ ਦੇ ਸਾਬਕਾ ਪੁਲਿਸ ਮੁਖੀ ਰਾਜੀਵ ਕੁਮਾਰ ਨੂੰ ਅੱਜ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਅਧਿਕਾਰੀ ਦਾ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 70 ਘੰਟਿਆਂ ਦਾ ਵਿਰੋਧ ਕੋਲਕਾਤਾ ਦੀਆਂ ਸੜਕਾਂ 'ਤੇ ਕੀਤਾ ਸੀ। ਇਸ ਮਾਮਲੇ 'ਤੇ ਬਿਊਰੋ ਨੇ ਇੱਕ ਸੰਮਨ ਜਾਰੀ ਕੀਤਾ ਅਤੇ ਜਾਂਚ ਦੀਆਂ ਟੀਮਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਸਾਬਕਾ ਪੁਲਿਸ ਮੁਖੀ ਰਾਜੀਵ ਕੁਮਾਰ 1989 ਬੈਚ ਦਾ ਹੈ, ਜਿਸ 'ਤੇ ਪੋਂਜੀ ਸਕੀਮ ਨਾਲ ਜੁੜੇ ਸਬੂਤ ਨੂੰ ਨਸ਼ਟ ਕਰਨ ਦਾ ਆਰੋਪ ਹੈ। ਰਾਜੀਵ ਨੇ ਆਪਣੀ ਗ੍ਰਿਫ਼ਤਾਰੀ ਤੋਂ ਬਚਾਅ ਦੀ ਤਰੀਕ ਵਿੱਚ ਹੋਰ ਵਾਧਾ ਕਰਨ ਲਈ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਸੀ, ਪਰ ਕੋਰਟ ਨੇ ਉਸ ਦੀ ਇਸ ਦਰਖਾਸਤ ਨੂੰ ਨਾਮਨਜ਼ੂਰ ਕਰ ਦਿੱਤੀ ਸੀ।

ਸ਼ਰਧਾ ਚਿੱਟ ਫੰਡ ਘੁਟਾਲੇ ਦੀ ਜਾਂਚ 2014 ’ਚ ਸ਼ੁਰੂ ਕੀਤੀ ਗਈ ਸੀ। ਚਿੱਟ ਫੰਡ ਦੀ ਇਸ ਕੰਪਨੀ 'ਤੇ 17 ਲੱਖ ਲੋਕਾਂ ਦੇ 3,500 ਕਰੋੜ ਰੁਪਏ ਤੱਕ ਦੀ ਠੱਗੀ ਕਰਨ ਦੇ ਆਰੋਪ ਸਨ। 2013 'ਚ ਕੰਪਨੀ ਦੇ ਬਾਨੀ ਸੁਦੀਪਤ ਸੇਨ ਨੇ ਲਿਖਤੀ ਚਿੱਠੀ 'ਚ ਇਹ ਬਿਆਨ ਇਕਬਾਲੀਆ ਸੀ ਕਿ ਕੰਪਨੀ ਨੇ ਮੋਟੀਆਂ ਰਕਮਾਂ ਕਈ ਸਿਆਸੀ ਆਗੂਆਂ, ਕਾਰੋਬਾਰੀਆਂ, ਪੱਤਰਕਾਰਾਂ ਤੇ ਹੋਰਨਾਂ ਨੂੰ ਅਦਾ ਕੀਤੀਆਂ ਸਨ। ਕੰਪਨੀ ਲੋਕਾਂ ਕੋਲੋਂ ਪੈਸੇ ਲੈ ਕੇ ਮੋਟੇ ਮੁਨਾਫ਼ੇ ਦੇਣ ਦੇ ਝੁੱਠੇ ਵਾਦੇ ਕਰਦੀ ਸੀ।

ABOUT THE AUTHOR

...view details