ਸ਼ਰਦ ਪਵਾਰ ਬੋਲੇ- ਮੋਦੀ ਨੂੰ ਦੂਜਾ ਕਾਰਜਕਾਲ ਮਿਲਣ ਦੀ ਸੰਭਾਵਨਾ ਨਹੀਂ - BJP
ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਂਪਾ) ਦੇ ਮੁਖੀ ਸ਼ਰਦ ਪਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਭਾਰਤੀ ਜਨਤਾ ਪਰਾਟੀ (ਭਾਜਪਾ) ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਡੇ ਦਲ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਵੇਗੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਜਾ ਕਾਰਜਕਾਲ ਮਿਲਣ ਦੀ ਸੰਭਾਵਨਾ ਨਹੀਂ ਹੈ।
ਨਵੀਂ ਦਿੱਲੀ: ਮੁੰਬਈ 'ਚ ਇੱਕ ਸਮਾਗਮ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਂਪਾ) ਦੇ ਮੁਖੀ ਸ਼ਰਦ ਪਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਭਾਰਤੀ ਜਨਤਾ ਪਰਾਟੀ (ਭਾਜਪਾ) ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਡੇ ਦਲ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਵੇਗੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਜਾ ਕਾਰਜਕਾਲ ਮਿਲਣ ਦੀ ਸੰਭਾਵਨਾ ਹੈ।
ਐੱਨਸੀਪੀ ਮੁਖੀ ਪਵਾਰ ਨੇ ਕਿਹਾ ਕਿ ਉਹ 14 ਤੇ 15 ਮਾਰਚ ਨੂੰ ਦਿੱਲੀ ਦੇ ਕੁਝ ਖੇਤਰੀ ਦਲਾਂ ਨਾਲ ਗੱਲਬਾਤ ਕਰਨਗੇ ਜਿੱਥੇ ਮਹਾਗਠਜੋੜ ਦੀ ਅੱਗੇ ਦੀ ਰਣਨੀਤੀ 'ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ (ਰਾਕਂਪਾ) ਅਤੇ ਕਾਂਗਰਸ ਵਿਚ ਸੀਟਾਂ ਦੀ ਵੰਡ ਦੇ ਫਾਰਮੁਲੇ ਨੂੰ ਲਗਭਗ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਤੇ ਛੇਤੀ ਹੀ ਰਸਮੀ ਐਲਾਨ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਲੜਨ ਦਾ ਫ਼ੈਸਲਾ ਲਿਆ ਹੈ ਕਿਉਂਕਿ ਉਹ ਆਪਣੇ ਪਰਿਵਾਰ ਲਈ ਰਾਹ ਬਣਾਉਣ ਚਾਹੁੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਰੁਕਣ ਦਾ ਸਮਾਂ ਆ ਗਿਆ ਹੈ। 78 ਸਾਲਾ ਪਵਾਰ ਨੇ ਕਿਹਾ ਕਿ ਕਿਉਂਕਿ ਉਨ੍ਹਾਂ ਦੇ ਪਰਿਵਾਰ 'ਚੋਂ ਦੋ ਮੈਂਬਰ ਚੋਣ ਲੜ ਰਹੇ ਹਨ, ਅਜਿਹੇ 'ਚ "ਕਿਸੇ ਨੂੰ ਤਾਂ ਪਿੱਛੇ ਹਟਣਾ ਹੀ ਹੋਵੇਗਾ" ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਮਾਧਾ ਸੀਟ ਤੋਂ ਉਮੀਦਵਾਰੀ ਵਾਪਸ ਲੈ ਲਈ ਹੈ।