ਨਵੀਂ ਦਿੱਲੀ: ਕਾਂਗਰਸੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਦੇ ਪਿਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਸ਼ਮਸ਼ੇਰ ਸਿੰਘ ਸੁਰਜੇਵਾਲਾ ਬੀਤੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਇਲਾਜ ਦਿੱਲੀ ਦੇ ਏਮਜ਼ ਵਿਖੇ ਚੱਲ ਰਿਹਾ ਸੀ।
ਸ਼ਮਸ਼ੇਰ ਸਿੰਘ ਸੁਰਜੇਵਾਲਾ ਦੀ ਮੌਤ ਦੀ ਖ਼ਬਰ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਟਵੀਟ ਕਰ ਕਿਹਾ, "ਉੱਘੇ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਸੁਰਜੇਵਾਲਾ ਦੇ ਦੇਹਾਂਤ ਤੋਂ ਦੁਖੀ ਹਾਂ। ਉਹ ਪੰਜ ਵਾਰ ਵਿਧਾਇਕ ਅਤੇ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ ਸੋਗ ਦੀ ਇਸ ਘੜੀ ਵਿੱਚ ਪਰਿਵਾਰ ਦੇ ਨਾਲ ਹਨ"
ਸ਼ਮਸ਼ੇਰ ਸੁਰਜੇਵਾਲਾ ਦਾ ਸਿਆਸੀ ਸਫ਼ਰ
ਸ਼ਮਸ਼ੇਰ ਸਿੰਘ ਸੁਰਜੇਵਾਲਾ ਸੰਯੁਕਤ ਪੰਜਾਬ ਵਿੱਚ ਸੰਗਰੂਰ ਦੇ ਕੋ-ਆਪਰੇਟਿਵ ਬੈਂਕ ਵਿੱਚ ਐਮਡੀ ਬਣੇ ਅਤੇ ਫਿਰ ਰਾਜਨੀਤੀ ਵਿੱਚ ਕਦਮ ਰੱਖਿਆ ਗਿਆ। ਸ਼ਮਸ਼ੇਰ ਸਿੰਘ 1961 ਵਿੱਚ ਦਰਬਾਰ ਕੈਥਲ ਦੀ ਕਲਾਯਤ ਵਿੱਚ ਪੰਚਾਇਤ ਸਮੀਤਿ ਦੇ ਚੈਅਰਮਨ ਬਏ ਅਤੇ 1964 ਵਿੱਚ ਮੁੱੜ ਤੋਂ ਚੁੱਣੇ ਗਏ। ਉਹ ਪਹਿਲੀ ਵਾਰ 1967 ਵਿੱਚ ਵਿਧਾਇਕ ਬਣੇ, ਹਰਿਆਣਾ ਵਿੱਚ ਇਹ ਪਹਿਲੀ ਚੋਣ ਸੀ। 1993 ਤੋਂ 1998 ਤੱਕ ਰਾਜ ਸਭਾ ਦੇ ਮੈਂਬਰ ਰਹੇ ਹਨ।
ਸ਼ਮਸ਼ੇਰ ਸਿੰਘ ਸੁਰਜੇਵਾਲਾ ਹਰਿਆਣਾ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਸਨ। ਉਹ 2005 ਤੋਂ ਲੈ ਕੇ 2009 ਤੱਕ ਕੈਥਲ ਦੇ ਵਿਧਾਇਕ ਵੀ ਰਹੇ ਸਨ। ਉਹ ਚਾਰ ਵਾਰ ਮੰਤਰੀ ਦੇ ਅਹੁਦੇ ਉੱਤੇ ਰਹੇ। ਉਹ ਕੁੱਲ ਹਿੰਦ ਕਿਸਾਨ ਖੇਤ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਵੀ ਸਨ ਤੇ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਸਨ।
ਕਿਸਾਨ ਆਗੂ ਦੀ ਸੀ ਪਛਾਣ
ਸ਼ਮਸ਼ੇਰ ਸਿੰਘ ਸੁਰਜੇਵਾਲਾ ਕੁੱਲ ਹਿੰਦ ਖੇਤ-ਮਜ਼ਦੂਰ ਕਾਂਗਰਸ ਦੇ ਕੌਮੀ ਪ੍ਰਧਾਨ ਵੀ ਰਹੇ। ਸਾਲ 2005 ਤੋਂ 2009 ਤੱਕ ਕਾਂਗਰਸ ਸਰਕਾਰ ਦੇ ਕਾਰਜਕਾਲ ’ਚ ਵੱਡੇ ਫ਼ੈਸਲੇ ਕਰਵਾਏ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਸਾਨਾਂ ਦੀ ਖ਼ੁਦਕੁਸ਼ੀ ਦੇ ਮੁੱਦੇ ਉੱਤੇ ਉਹ ਨਰਵਾਣਾ ਲੈ ਕੇ ਆਏ ਸਨ ਤੇ ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਕਿਸਾਨਾਂ ਦੇ 74,000 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।