ਬਿਲਾਸਪੁਰ/ ਹਿਮਾਚਲ ਪ੍ਰਦੇਸ਼: ਦੂਨੀਆ ਭਰ 'ਚ ਫੈਲੇ ਕੇਰੇਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਾਕਰਾਂ ਵੱਲੋਂ ਜਿੱਥੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ 31 ਮਾਰਚ ਤਕ ਸਾਰੇ ਸ਼ਾਪਿੰਗ ਮਾਲ, ਕਲੱਬ ਅਤੇ ਸਕੂਲਾਂ ਆਦਿ ਨੂੰ ਵੀ ਬੰਦ ਕਰਨ ਦੇ ਹੁਕਮ ਜਾਰੀ ਹੋਏ ਹਨ। ਕੋਰੋਨਾ ਵਾਇਰਸ ਦਾ ਅਸਰ ਹੁਣ ਧਾਰਮਿਕ ਸਥਾਨਾਂ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਦੇ ਵਾਇਰਸ ਦੇ ਚਲਦਿਆਂ ਹਿਮਾਚਲ ਪ੍ਰਦੇਸ਼ ਦੇ ਸ਼ਕਤੀ-ਪੀਠ ਨੈਣਾ ਦੇਵੀ ਦੇ ਕਿਵਾੜ ਸ਼ਰਧਾਲੂਆਂ ਦੇ ਦਰਸ਼ਨਾਂ ਲਈ 31 ਮਾਰਚ ਤਕ ਬੰਦ ਕਰ ਦਿੱਤੇ ਗਏ ਹਨ।
ਕੋਵਿਡ 19: ਮਾਤਾ ਨੈਣਾ ਦੇਵੀ ਦੇ ਦਰ ਬੰਦ, ਸ਼ਰਧਾਲੂ ਆਨਲਾਈਨ ਕਰ ਸਕਣਗੇ ਦਰਸ਼ਨ - ਸ਼ਕਤੀਪੀਠ ਨੈਣਾ ਦੇਵੀ
ਕੋਰੋਨਾ ਦੇ ਵਾਇਰਸ ਦੇ ਚਲਦਿਆਂ ਹਿਮਾਚਲ ਪ੍ਰਦੇਸ਼ ਦੇ ਸ਼ਕਤੀ-ਪੀਠ ਨੈਣਾ ਦੇਵੀ ਦੇ ਕਿਵਾੜ ਸ਼ਰਧਾਲੂਆਂ ਦੇ ਦਰਸ਼ਨਾਂ ਲਈ 31 ਮਾਰਚ ਤਕ ਬੰਦ ਕਰ ਦਿੱਤੇ ਗਏ ਹਨ। ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਆਨਲਾਈਨ ਸੁਵਿਧਾ ਮੁਹੱਈਆ ਕਰਵਾਈ ਗਈ ਹੈ।
ਦੱਸਣਯੋਗ ਹੈ ਕਿ 25 ਮਾਰਚ ਤੋਂ ਨਵਰਾਤਰੇ ਸ਼ੁਰੂ ਹੋ ਰਹੇ ਹਨ ਅਤੇ ਪੂਜਾ ਪਾਠ ਨੂੰ ਮੱਦੇਨਜ਼ਰ ਰੱਖਿਦਆਂ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਆਨਲਾਈਨ ਦੀ ਸੁਵੀਧਾ ਦਿੱਤੀ ਗਈ ਹੈ। ਦੁਨੀਆ ਭਰ 'ਚ ਪ੍ਰਸਿੱਧ ਸ਼ਕਤੀਪੀਠ ਸ੍ਰੀ ਨੈਣਾ ਦੇਵੀ 'ਚ ਹਿਮਾਚਲ ਪ੍ਰਦੇਸ਼ ਸਣੇ ਕਈ ਹੋਰ ਸੂਬਿਆਂ ਪੰਜਾਬ, ਹਰਿਆਣਾ, ਯੂਪੀ, ਬਿਹਾਰ ਅਤੇ ਦਿੱਲੀ ਤੋਂ ਕਈ ਸ਼ਰਧਾਲੂ ਦਰਸ਼ਨ ਲਈ ਮੰਦਰ ਆਏ ਸਨ ਪਰ ਉਨ੍ਹਾਂ ਨੂੰ ਦਰਸ਼ਨਾਂ ਲਈ ਅੰਦਰ ਨਹੀਂ ਜਾਣ ਦਿੱਤਾ ਗਿਆ। ਭਾਵੇਂ ਕੁੱਝ ਕੁ ਸ਼ਰਧਾਲੂਆਂ ਨੇ ਇਸ ਦਾ ਵਿਰੋਧ ਕੀਤਾ ਪਰ ਬਹੁਤੇ ਸ਼ਰਧਾਲੂ ਅਤੇ ਸੂਬੇ ਦੇ ਪੁਜਾਰੀਆਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਵੀ ਕੀਤਾ।
ਜ਼ਿਕਰ-ਏ-ਖ਼ਾਸ ਹੈ ਕਿ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦਿਆਂ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਵੇਖਦਿਆਂ ਜ਼ਿਲਾ ਪ੍ਰਸ਼ਾਸਨ ਅਤੇ ਸਰਾਕਰ ਵੱਲੋਂ ਲਿਆ ਗਿਆ ਇਹ ਫ਼ੈਸਲਾ ਸੂਬੇ ਦੀ ਸੁਰੱਖਿਆ ਅਤੇ ਲੋਕਾਂ ਦੇ ਹਿਤ 'ਚ ਲਿਆ ਗਿਆ ਫ਼ੈਸਲਾ ਹੈ।