ਪੰਜਾਬ

punjab

ETV Bharat / bharat

ਸ਼ਕੀਲ ਅਹਿਮਦ ਨੂੰ ਕਾਂਗਰਸ ਨੇ ਮਧੁਬਨੀ ਤੋਂ ਆਜ਼ਾਦ ਚੋਂਣ ਲੜਨ ਕਾਰਨ ਕੀਤਾ ਮੁਅੱਤਲ - Madhubani

ਸ਼ਕੀਲ ਅਹਿਮਦ ਨੂੰ ਮਧੁਬਨੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨ ਨੂੰ ਲੈ ਕੇ ਕਾਂਗਰਸ ਨੇ ਉਨ੍ਹਾਂ ਨੂੰ ਪਾਰਟੀ ਤੋ ਕੀਤਾ ਮੁਅੱਤਲ। ਕਾਂਗਰਸ ਨੇ ਇੱਕ ਵਿਗਿਆਪਨ ਜ਼ਰੀਏ ਇਸ ਦਾ ਖੁਲਾਸਾ ਕੀਤਾ।

ਸ਼ਕੀਲ ਅਹਿਮਦ

By

Published : May 6, 2019, 11:08 AM IST

ਨਵੀਂ ਦਿੱਲੀ: ਸ਼ਕੀਲ ਅਹਿਮਦ ਨੂੰ ਮਧੁਬਨੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸ਼ਕੀਲ ਨੂੰ ਬਾਹਰ ਕਰਨ ਦੇ ਇਲਾਵਾ ਪਾਰਟੀ ਨੇ ਬਿਹਾਰ ਦੇ ਬੇਨੀਪੱਟੀ ਤੋਂ ਵਿਧਾਇਕ ਭਾਵਨਾ ਝਾ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ।
ਦੱਸ ਦਈਏ ਕਿ ਸ਼ਕੀਲ ਅਹਿਮਦ ਨੇ ਹਾਲ ਹੀ 'ਚ ਕਾਂਗਰਸ ਬੁਲਾਰੇ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਬਿਹਾਰ ਦੇ ਮਧੁਬਨੀ ਤੋਂ ਆਜ਼ਾਦ ਉਮੀਦਵਾਰ ਦੇ ਰੂਪ 'ਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਿੱਤੀ ਸੀ। ਸ਼ਕੀਲ ਅਹਿਮਦ ਦਾ ਇਹ ਕਦਮ ਬਿਹਾਰ ਵਿੱਚ ਮਹਾਗਠਜੋੜ ਦੀਆਂ ਮੁਸ਼ਕਲਾਂ ਵਧਾਉਣ ਵਾਲਾ ਸੀ, ਕਿਉਂਕਿ ਮਧੁਬਨੀ ਸੀਟ ਵੰਡ ਦੇ ਤਹਿਤ ਵਿਕਾਸਸ਼ੀਲ ਇਨਸਾਨ ਪਾਰਟੀ (VIP) ਨੂੰ ਮਿਲੀ ਸੀ।

ਇਸ ਤੋਂ ਪਹਿਲਾ ਸ਼ਕੀਲ ਅਹਿਮਦ ਨੇ ਕਿਹਾ ਸੀ ਕਿ ਉਨ੍ਹਾਂ ਨੇ ਪਾਰਟੀ (ਕਾਂਗਰਸ) ਦੇ ਚੋਣ ਨਿਸ਼ਾਨ ਲਈ ਬੇਨਤੀ ਕੀਤੀ ਸੀ। ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਗੱਲਬਾਤ ਹੋਈ ਸੀ। ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ ਸੀ ਕਿ ਦੂਜਾ ਸੁਪੌਲ ਦਾ ਵੀ ਉਦਾਹਰਨ ਹੈ ਜਿੱਥੇ ਕਾਂਗਰਸ ਉਮੀਦਵਾਰ ਰਣਜੀਤ ਰੰਜਨ ਵਿਰੁੱਧ ਰਾਸ਼ਟਰੀ ਜਨਤਾ ਦਲ (ਰਾਜਦ) ਨੇ ਇੱਕ ਆਜ਼ਾਦ ਦਾ ਸਮਰਥਨ ਕੀਤਾ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਆਜ਼ਾਦ ਵਜੋਂ ਪਾਰਟੀ (ਕਾਂਗਰਸ) ਸਮਰਥਨ ਦੇ ਸਕਦੀ ਹੈ।ਦੱਸਣਯੋਗ ਹੈ ਕਿ ਇਸ ਵਾਰ ਮਹਾਗਠਜੋੜ ਦੇ ਕੰਪੋਨੈਂਟ ਪਾਰਟੀਆਂ ਵਿੱਚੋਂ ਇੱਕ ਵਿਕਾਸਸ਼ੀਲ ਇਨਸਾਨ ਪਾਰਟੀ (VIP) ਨੂੰ ਮਧੁਬਨੀ ਸੀਟ ਮਿਲੀ ਹੈ। ਵੀਆਈਪੀ ਨੇ ਬਦਰੀ ਪੁਰਬੇ ਨੂੰ ਮਧੁਬਨੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਪੁਰਬੇ ਦਾ ਮੁਕਾਬਲਾ ਭਾਜਪਾ ਨੇ ਦਿੱਗਜ਼ ਸਾਂਸਦ ਹੁਕੁਮਦੇਵ ਨਾਰਾਇਣ ਯਾਦਵ ਦੇ ਬੇਟੇ ਅਸ਼ੋਕ ਯਾਦਵ ਨਾਲ ਹੈ। ਸ਼ਕੀਲ ਅਹਿਮਦ 1998 ਤੇ 2004 ਵਿੱਚ ਮਧੁਬਨੀ ਸੀਟ ਤੋਂ ਲੋਕ ਸਭਾ ਮੈਂਬਰ ਰਹੇ ਸਨ। ਸ਼ਕੀਲ ਨੇ ਰਾਬੜੀ ਦੇਵੀ ਦੀ ਅਗੁਵਾਈ ਵਾਲੀ ਬਿਹਾਰ ਸਰਕਾਰ ਵਿੱਚ ਸਿਹਤ ਮੰਤਰੀ ਵਜੋਂ ਕਾਰਜ ਕੀਤਾ ਅਤੇ 2004 ਵਿੱਚ ਕੇਂਦਰ 'ਚ ਸੱਤਾਧਾਰੀ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਸੰਚਾਰ, ਆਈਟੀ ਅਤੇ ਗ੍ਰਹਿ ਮੰਤਰਾਲਾ ਵਿੱਚ ਰਾਜ ਮੰਤਰੀ ਰਹੇ ਸਨ।

ABOUT THE AUTHOR

...view details