ਪੰਜਾਬ

punjab

ETV Bharat / bharat

ਸ਼ਾਹਰੁਖ ਪਠਾਣ ਨੂੰ ਉੱਚ ਸੁਰੱਖਿਆ ਸੈੱਲ ਵਿੱਚ ਹੀ ਰੱਖਿਆ ਜਾਵੇਗਾ: ਤਿਹਾੜ ਜੇਲ੍ਹ ਪ੍ਰਸ਼ਾਸਨ - ਤਿਹਾੜ ਜੇਲ੍ਹ

ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਕੜਕੜਡੂਮਾ ਅਦਾਲਤ ਨੂੰ ਦੱਸਿਆ ਹੈ ਕਿ ਸ਼ਾਹਰੁਖ ਪਠਾਣ ਨੂੰ ਸਿਰਫ਼ ਉੱਚ ਸੁਰੱਖਿਆ ਸੈੱਲ ਵਿੱਚ ਰੱਖਿਆ ਜਾਵੇਗਾ। ਜਿਸ ਤੋਂ ਬਾਅਦ ਅਦਾਲਤ ਨੇ ਸ਼ਾਹਰੁਖ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ।

ਸ਼ਾਹਰੁਖ ਪਠਾਣ ਨੂੰ ਉੱਚ ਸੁਰੱਖਿਆ ਸੈੱਲ ਵਿੱਚ ਹੀ ਰੱਖਿਆ ਜਾਵੇਗਾ- ਤਿਹਾੜ ਜੇਲ੍ਹ ਪ੍ਰਸ਼ਾਸਨ
ਤਸਵੀਰ

By

Published : Jul 29, 2020, 8:05 PM IST

ਨਵੀਂ ਦਿੱਲੀ: ਮੌਜਪੁਰ ਇਲਾਕੇ ਵਿੱਚ ਹੋਈ ਹਿੰਸਾ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਸ਼ਾਹਰੁਖ ਪਠਾਣ ਨੂੰ ਫਿਲਹਾਲ ਤਿਹਾੜ ਜੇਲ੍ਹ ਨੇ ਉੱਚ ਸੁਰੱਖਿਆ ਵਾਰਡ ਵਿੱਚ ਹੀ ਰੱਖਿਆ ਹੈ। ਇਸ ਗੱਲ ਦੀ ਸੂਚਨਾ ਤਿਹਾੜ ਪ੍ਰਸ਼ਾਸਨ ਨੇ ਦਿੱਲੀ ਦੀ ਕੜਕੜਡੂਮਾ ਕੋਰਟ ਨੂੰ ਦਿੱਤੀ ਹੈ। ਜੇਲ੍ਹ ਪ੍ਰਸ਼ਾਸਨ ਦੀ ਇਸ ਦਲੀਲ ਤੋਂ ਬਾਅਦ ਕੋਰਟ ਨੇ ਸ਼ਾਹਰੁੱਖ ਪਠਾਣ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਹੈ।

ਦੱਸ ਦੇਈਏ ਕਿ ਸ਼ਾਹਰੁਖ ਪਠਾਣ ਨੇ ਤਿਹਾੜ ਜੇਲ੍ਹ ਦੇ ਉੱਚ ਜੋਖ਼ਮ ਵਾਲੇ ਕੈਦੀਆਂ ਦੇ ਸੈੱਲ ਤੋਂ ਆਮ ਕੈਦੀਆਂ ਦੇ ਨਾਲ ਸੈੱਲ ਵਿੱਚ ਤਬਦੀਲ ਕਰਨ ਦੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਸ਼ਾਹਰੁਖ ਪਠਾਨ ਨੇ ਕਿਹਾ ਹੈ ਕਿ ਉਹ ਆਮ ਸੈੱਲ ਵਿੱਚ ਆਪਣੀ ਜਾਨ ਨੂੰ ਖ਼ਤਰਾ ਸਮਝਦਾ ਹੈੈ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਉਹ ਉੱਚ ਜੋਖ਼ਮ ਵਾਲੇ ਸੈੱਲ ਵਿੱਚ ਰਹਿਣ ਲਈ ਤਿਆਰ ਹੈ, ਕਿਉਂਕਿ ਉਸਨੂੰ ਆਮ ਕੈਦੀਆਂ ਦੇ ਸੈੱਲ ਵਿੱਚ ਤਬਦੀਲ ਹੋਣ ਉੱਤੇ ਕੋਈ ਅਣਹੋਣੀ ਹੋਣ ਦਾ ਡਰ ਹੈ।

ਅਦਾਲਤ ਨੇ ਖ਼ਾਰਜ ਕੀਤੀ ਸੀ ਜਮਾਨਤ ਅਰਜ਼ੀ
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸ਼ਾਹਰੁਖ ਨੂੰ ਜੇਲ੍ਹ ਅਧਿਕਾਰੀਆਂ ਨੇ ਜ਼ੁਬਾਨੀ ਦੱਸਿਆ ਸੀ ਕਿ ਉਸ ਨੂੰ ਇੱਕ ਉੱਚ ਜੋਖ਼ਮ ਸੈੱਲ ਤੋਂ ਆਮ ਕੈਦੀਆਂ ਵਾਲੇ ਸੈੱਲ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਮਹੱਤਵਪੂਰਣ ਗੱਲ ਇਹ ਹੈ ਕਿ 24 ਜੂਨ ਨੂੰ ਦਿੱਲੀ ਹਾਈ ਕੋਰਟ ਨੇ ਸ਼ਾਹਰੁਖ ਪਠਾਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਉਸ ਤੋਂ ਬਾਅਦ 8 ਮਈ ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਸ਼ਾਹਰੁਖ ਪਠਾਣ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ।

ਅਦਾਲਤ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਦਾ ਬੁਨਿਆਦੀ ਅਧਿਕਾਰ ਹੈ, ਪਰ ਇਸ ਦਾ ਇਹ ਅਰਥ ਨਹੀਂ ਕਿ ਇਸ ਨਾਲ ਸਿਸਟਮ ਵਿਗੜੇ। ਅਦਾਲਤ ਨੇ ਕਿਹਾ ਸੀ ਕਿ ਜੋ ਵੀਡਿਓ ਫੁਟੇਜ਼ ਵਾਇਰਲ ਹੋਈ ਹੈ ਉਸ ਵਿੱਚ ਦੋਸ਼ੀ ਇੱਕ ਪੁਲਿਸ ਅਧਿਕਾਰੀ 'ਤੇ ਪਿਸਤੌਲ ਤਾਣਦੇ ਹੋਏ ਦਿਖਾਈ ਦੇ ਰਿਹਾ ਹੈ। ਅਜਿਹੀ ਸਥਿਤੀ ਵਿੱਚ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ।

ਸ਼ਾਮਲੀ ਵਿੱਚ ਹੋਈ ਸੀ ਗ੍ਰਿਫ਼ਤਾਰੀ
ਦੱਸ ਦਈਏ ਕਿ ਸ਼ਾਹਰੁਖ ਨੂੰ ਉੱਤਰਪ੍ਰਦੇਸ਼ ਦੇ ਸ਼ਾਸਲੀ ਤੋਂ 3 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਪੁਲਿਸ ਨੇ ਉਸ ਦੀ ਰਿਵਾਲਵਰ ਉਸ ਦੇ ਘਰ ਤੋਂ ਹੀ ਬਰਾਮਦ ਕੀਤੀ ਹੈ। ਪੁਲਿਸ ਨੇ ਉਸ ਦੇ ਘਰ ਤੋਂ ਤਿੰਨ ਕਾਰਤੂਸ ਵੀ ਬਰਾਮਦ ਕੀਤੇ। ਦਿੱਲੀ ਪੁਲਿਸ ਨੇ ਸ਼ਾਹਰੁਖ ਦਾ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ। ਦਿੱਲੀ ਹਿੰਸਾ ਦੇ ਦੌਰਾਨ ਸ਼ਾਹਰੁਖ ਦਾ ਹੈੱਡ ਕਾਂਸਟੇਬਲ ਦੀਪਕ ਦਹੀਆ ਉੱਤੇ ਰਿਵਾਲਵਰ ਤਾਣਨ ਵਾਲਾ ਫ਼ੋਟੋ ਵੀ ਕਾਫ਼ੀ ਵਾਇਰਲ ਹੋਇਆ ਸੀ।

ABOUT THE AUTHOR

...view details