ਪੁਲਵਾਮਾ ਅਟੈਕ: ਜਾਵੇਦ ਅਖ਼ਤਰ-ਸ਼ਬਾਨਾ ਆਜ਼ਮੀ ਨੇ ਰੱਦ ਕੀਤਾ ਪਾਕਿਸਤਾਨ ਦੌਰਾ - ਪੰਜਾਬ
ਹੈਦਰਾਬਾਦ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਸੀਆਰਪੀਐਫ਼ ਦੇ ਕਈ ਜਵਾਨ ਸ਼ਹੀਦ ਹੋ ਗਏ ਹਨ। ਇਸ ਹਮਲੇ ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਬੈਠੇ ਭਾਰਤੀਆਂ ਨੂੰ ਵੀ ਝਿੰਜੋੜ ਕੇ ਰੱਖ ਦਿੱਤਾ ਹੈ। ਇਸ ਦਾ ਅਸਰ ਬਾਲੀਵੁੱਡ ਸਿਤਾਰਿਆਂ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ, ਸ਼ਬਾਨਾ ਆਜ਼ਮੀ ਤੇ ਜਾਵੇਦ ਅਖ਼ਤਰ ਨੇ ਅੱਤਵਾਦੀ ਹਮਲੇ ਕਾਰਨ ਕਰਾਚੀ ਆਰਟ ਕਾਊਂਸਲਿੰਗ ਵਿੱਚ ਹਿੱਸਾ ਲੈਣ ਤੋਂ ਮਨਾਂ ਕਰ ਦਿੱਤਾ।
ਪੁਲਵਾਮਾ ਅਟੈਕ
ਸ਼ਬਾਨਾ ਆਜ਼ਮੀ ਅਤੇ ਜਾਵੇਦ ਅਖ਼ਤਰ ਨੂੰ ਕਵੀ ਕੈਫ਼ੀ ਆਜ਼ਮੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ। ਸ਼ੁਕਰਵਾਰ ਨੂੰ ਜਾਵੇਦ ਅਖ਼ਤਰ ਨੇ ਟਵੀਟ ਕਰ ਕੇ ਪਾਕਿਸਤਾਨ ਨਾ ਜਾਣ ਦੀ ਜਾਣਕਾਰੀ ਦਿੱਤੀ।