ਹਿਊਸਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਅਮਰੀਕੀ ਸ਼ਹਿਰ ਹਿਊਸਟਨ ਵਿੱਚ ‘ਹਾਓਡੀ ਮੋਦੀ’ ਸਮਾਗਮ ਲਈ ਪਹੁੰਚੇ ਹਨ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਐੱਨਆਰਜੀ ਸਟੇਡੀਅਮ ਵਿੱਚ ਸਭਿਆਚਾਰਕ ਤੇ ਧਾਰਮਿਕ ਸਮਾਗਮ ਹੋ ਰਹੇ ਹਨ। ਇਸ ਤਹਿਤ ਐੱਨਆਰਜੀ ਸਟੇਡੀਅਮ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ ਗਿਆ।
Howdy Modi ਸਮਾਗਮ ਦੌਰਾਨ ਹੋਇਆ ਸ਼ਬਦ ਕੀਰਤਨ - PM modi in houston
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਸ਼ਹਿਰ ਹਿਊਸਟਨ ਵਿੱਚ ‘ਹਾਓਡੀ ਮੋਦੀ’ ਸਮਾਗਮ ਲਈ ਪਹੁੰਚੇ ਹਨ। ਇਸ ਸਮਾਗਮ ਵਿੱਚ ਵੱਡੀ ਗਿਣਤੀ ਪਰਵਾਸੀ ਭਾਰਤੀ ਸ਼ਮੂਲੀਅਤ ਕਰ ਰਹੇ ਹਨ। ਉੱਥੇ ਹੀ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਐੱਨਆਰਜੀ ਸਟੇਡੀਅਮ ਵਿੱਚ ਸਭਿਆਚਾਰਕ ਤੇ ਧਾਰਮਿਕ ਸਮਾਗਮ ਹੋ ਰਹੇ ਹਨ। ਇਸ ਤਹਿਤ ਗੁਰੂ ਨਾਨਕ ਜੀ ਦੇ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਦਾ ਵੀ ਗਾਇਨ ਕੀਤਾ ਗਿਆ।
ਫ਼ੋਟੋ
ਦੱਸ ਦਈਏ, ਪੋਪ ਤੋਂ ਇਲਾਵਾ ਕਿਸੇ ਵਿਦੇਸ਼ੀ ਨੇਤਾ ਲਈ ਇੱਥੇ ਕੀਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਸਮਾਗਮ ਹੈ। ਬੀਤੇ ਦਿਨੀਂ ਮੋਦੀ ਦੇਰ ਰਾਤ ਹਿਊਸਟਨ ਪਹੁੰਚੇ ਸਨ ਜਿੱਥੇ ਉਨ੍ਹਾਂ ਦਾ ਭਾਰਤੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਐਨਆਰਜੀ ਫੁਟਬਾਲ ਸਟੇਡੀਅਮ ਵਿੱਚ 22 ਸਤੰਬਰ ਨੂੰ ਕਰਵਾਏ ਜਾਣ ਵਾਲੇ ਇਸ ਸਮਾਗਮ ’ਚ 50 ਹਜ਼ਾਰ ਤੋਂ ਵੱਧ ਭਾਰਤੀ-ਅਮਰੀਕੀ ਸ਼ਾਮਲ ਹੋ ਰਹੇ ਹਨ। ਤਿੰਨ ਘੰਟੇ ਤੱਕ ਚੱਲਣ ਵਾਲੇ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਸ਼ਾਮਿਲ ਹੋ ਰਹੇ ਹਨ।