ਕਲਬੁਰਗੀ: ਕਰਨਾਟਕ ਦੇ ਕਲਬੁਰਗੀ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕਾਰ-ਲੋਰੀ ਦੀ ਟੱਕਰ ਕਾਰਨ ਵਾਪਰੇ ਇਸ ਹਾਦਸੇ ਵਿੱਚ ਤਿੰਨ ਮਹਿਲਾਵਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ।
ਕਰਨਾਟਕ ਵਿੱਚ ਭਿਆਨਕ ਸੜਕ ਹਾਦਸਾ, ਗਰਭਵਤੀ ਮਹਿਲਾ ਸਮੇਤ 7 ਲੋਕਾਂ ਦੀ ਮੌਤ - Car-lorry collision
ਕਰਨਾਟਕ ਦੇ ਕਲਬੁਰਗੀ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕਾਰ-ਲੋਰੀ ਦੀ ਟੱਕਰ ਕਾਰਨ ਵਾਪਰੇ ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ।
ਕਰਨਾਟਕ ਵਿੱਚ ਭਿਆਨਕ ਸੜਕ ਹਾਦਸਾ
ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਗਰਭਵਤੀ ਔਰਤ ਨੂੰ ਡਿਲੀਵਰੀ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ। ਮ੍ਰਿਤਕਾਂ ਦੀ ਪਛਾਣ ਇਰਫਾਨਾ ਬੇਗਮ (25), ਰੁਚੀਆ ਬੇਗਮ (50), ਅਬੇਧਾਬੀ ਬੇਗਮ (50), ਮੁਨੀਰ (28), ਮੁਹੰਮਦ ਅਲੀ (38), ਸ਼ੌਕਤ ਅਲੀ (29) ਅਤੇ ਜੈਚੁਨਬੀ (60) ਵਜੋਂ ਹੋਈ ਹੈ। ਸਾਰੇ ਅਲੰਦਾ ਤਾਲੁਕ ਦੇ ਵਸਨੀਕ ਸਨ।
ਹਾਦਸੇ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।