ਪੰਜਾਬ

punjab

ETV Bharat / bharat

ਠੰਡ ਦੀ ਬਜਾਏ ਭਾਵੇਂ ਬਰਫ਼ ਡਿੱਗ ਜਾਵੇ ਅਸੀਂ ਕਾਨੂੰਨ ਰੱਦ ਕਰਵਾਕੇ ਹੀ ਵਾਪਿਸ ਜਾਵਾਂਗੇ- ਕਿਸਾਨ - ਖੇਤੀ ਕਾਨੂੰਨ

17 ਦਿਨਾਂ ਤੋਂ, ਸਿੰਘੂ ਬਾਡਰ 'ਤੇ ਡਟੇ ਕਿਸਾਨ ਨੇ ਕਿਹਾ ਕਿ ਭਾਵੇਂ ਠੰਡ ਕਿੰਨੀ ਵੀ ਪੈ ਜਾਵੇ। ਭਾਵੇਂ ਸਰਕਾਰ ਸਾਡੇ 'ਤੇ ਬਰਫ਼ ਕਿਉਂ ਨਾ ਸੁੱਟਣ ਲੱਗ ਪਵੇ ਉਹ ਫ਼ਿਰ ਵੀ ਕਾਲੇ ਖੇਤੀ ਕਾਨੂੰਨ ਰੱਦ ਕਰਵਾਕੇ ਹੀ ਇੱਥੋਂ ਵਾਪਿਸ ਜਾਣਗੇ।

ਤਸਵੀਰ
ਤਸਵੀਰ

By

Published : Dec 12, 2020, 4:42 PM IST

ਸੋਨੀਪਤ: 17 ਦਿਨਾਂ ਤੋਂ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਬੈਠੇ ਹਨ। ਦੂਜੇ ਪਾਸੇ, ਜੇਕਰ ਗੱਲ ਸਿੰਘੂ ਸਰਹੱਦ ਦੀ ਕਰੀਏ ਤਾਂ ਸੋਨੀਪਤ 'ਚ ਅਚਾਨਕ ਠੰਡ ਵੱਧ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਕਿਸਾਨਾਂ ਦੇ ਹੌਸਲੇ ਬੁਲੰਦ ਹਨ।

ਵੇਖੋ ਵਿਡੀਉ

ਜਦੋਂ ਇਸ ਬਾਰੇ ਇੱਕ ਕਿਸਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਠੰਡ ਭਾਵੇਂ ਜਿਨੀ ਮਰਜ਼ੀ ਪੈ ਜਾਵੇ, ਭਾਵੇਂ ਸਰਕਾਰ ਇੱਥੇ ਸਾਡੇ ਉੱਤੇ ਬਰਫ਼ ਵੀ ਲਿਆਕੇ ਸੁੱਟ ਦੇਵੇ। ਪਰ ਆਸੀਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਇੱਥੋਂ ਵਾਪਿਸ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਠੰਡ ਕੋਈ ਵੱਡੀ ਚੀਜ਼ ਨਹੀਂ ਹੈ।

ਦੱਸਣਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 17ਵੇਂ ਦਿਨ ਵੀ ਜਾਰੀ ਹੈ। ਕਿਸਾਨ ਅੱਜ ਦੇਸ਼ ਭਰ ਦੇ ਲੋਕਾਂ ਲਈ ਟੋਲ ਪਲਾਜ਼ਾ ਮੁਫ਼ਤ ਕਰਵਾ ਰਹੇ ਹਨ। ਹਰਿਆਣਾ ਦੇ ਕਈ ਟੋਲ ਪਲਾਜ਼ਾ ਜਿਵੇਂ ਘਰੌਂਦਾ ਟੋਲ ਪਲਾਜ਼ਾ ਅਤੇ ਸੋਨੀਪਤ ਦੇ ਭੀਗਨ ਟੋਲ ਪਲਾਜ਼ਾ ਨੂੰ ਦੇਰ ਰਾਤ ਕਿਸਾਨਾਂ ਨੇ ਮੁਫ਼ਤ ਕਰਵਾ ਦਿੱਤਾ ਹੈ।

ਖ਼ਾਸ ਗੱਲ ਇਹ ਹੈ ਕਿ ਕਿਸਾਨ ਨੇਤਾਵਾਂ ਨੇ ਸੋਧ ਲਈ ਕੇਂਦਰ ਸਰਕਾਰ ਦੇ ਲਿਖਤੀ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ ਅਤੇ ਸਾਰੇ ਕਿਸਾਨ ਆਗੂ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐਮਐਸਪੀ ਗਰੰਟੀ ਐਕਟ ਨੂੰ ਲਾਗੂ ਕਰਨ ‘ਤੇ ਅੜੇ ਹੋਏ ਹਨ। ਇਸਦੇ ਨਾਲ ਹੀ, ਕਿਸਾਨਾਂ ਦੁਆਰਾ ਅੱਗੇ ਦੀਆਂ ਰਣਨੀਤੀਆਂ ਵੀ ਤਿਆਰ ਕੀਤੀਆਂ ਗਈਆਂ ਹਨ. ਜਿਸ ਦੇ ਤਹਿਤ-

  • ਅੱਜ ਜੈਪੁਰ-ਦਿੱਲੀ ਹਾਈਵੇ ਜਾਮ ਹੋ ਜਾਵੇਗਾ।
  • ਅੱਜ ਸਾਰੇ ਟੋਲ ਪਲਾਜ਼ਾ ਮੁਫਤ ਕੀਤੇ ਜਾਣਗੇ।
  • ਰਿਲਾਇੰਸ ਦੇ ਜਿਓ ਸਿਮ ਵਰਗੇ ਅਡਾਨੀ-ਅੰਬਾਨੀ ਉਤਪਾਦਾਂ ਦਾ ਕਿਸਾਨ ਬਾਈਕਾਟ ਕਰਨਗੇ।
  • 14 ਦਸੰਬਰ ਨੂੰ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
  • ਭਾਜਪਾ ਨੇਤਾਵਾਂ ਘਿਰਾਓ ਕੀਤਾ ਜਾਵੇਗਾ।
  • 14 ਦਸੰਬਰ ਨੂੰ, ਦਿੱਲੀ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਉਤਰਾਖੰਡ ਦੇ ਕਿਸਾਨ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਇੱਕ ਦਿਨ ਦੀ ਹੜਤਾਲ ਕਰਨਗੇ ਅਤੇ ਦੂਜੇ ਰਾਜਾਂ ਦੇ ਕਿਸਾਨ 14 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰਨਗੇ।
  • ਜਿਹੜੇ ਧਰਨਾ ਨਹੀਂ ਲਗਾਉਂਣਗੇ ਉਹ ਦਿੱਲੀ ਕੂਚ ਕਰਨਗੇ।

ABOUT THE AUTHOR

...view details