ਪੰਜਾਬ

punjab

ETV Bharat / bharat

ਉੱਤਰਾਖੰਡ 'ਚ ਕੈਦ ਹਨ ਆਦਮਖੋਰ 'ਚੀਤੇ', ਕਤਲ ਦੇ ਦੋਸ਼ 'ਚ ਭੁਗਤ ਰਹੇ ਸਜ਼ਾ

ਚਿੜਿਆਪੁਰ ਰੈਸਕਿਊ ਸੈਂਟਰ ਵਿੱਚ ਇਸ ਸਮੇਂ 7 ਆਦਮਖ਼ੋਰ ਚੀਤਿਆਂ ਨੂੰ ਬੰਦ ਕੀਤਾ ਗਿਆ ਹੈ। ਇੱਥੇ ਰਿਹਾਇਸ਼ੀ ਇਲਾਕਿਆਂ ਤੋਂ ਫੜ੍ਹੇ ਗਏ ਚੀਤੇ ਰੱਖੇ ਗਏ ਹਨ। ਜਿਹੜੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ।

ਡਿਜ਼ਾਈਨ ਫੋਟੋ।

By

Published : Jul 30, 2019, 5:52 PM IST

Updated : Jul 30, 2019, 8:22 PM IST

ਦੇਹਰਾਦੂਨ: ਉੱਤਰਾਖੰਡ ਦੇ ਲੋਕ ਸ਼ਾਂਤੀ ਅਤੇ ਸੁਰੱਖਿਅਤ ਤਰੀਕੇ ਨਾਲ ਰਹਿ ਸਕਣ, ਇਸ ਲਈ ਕਾਨੂੰਨ ਬਣਾਉਣ ਵਾਲਿਆਂ ਨੇ ਖ਼ਤਰਨਾਕ ਜਾਨਵਰਾਂ ਨੂੰ ਸਜ਼ਾ ਦੇਣ ਨੂੰ ਲੈ ਕੇ ਸੋਚ ਵਿਚਾਰ ਕਰਕੇ ਕਾਨੂੰਨ ਬਣਾਇਆ ਹੈ ਕਿ ਜੇ ਕੋਈ ਜਾਨਵਰ ਜਨਤਕ ਥਾਂਵਾਂ 'ਤੇ ਜਾ ਕੇ ਕਿਸੇ ਨੂੰ ਵੀ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਨੂੰ ਸਜ਼ਾ ਦੇਣ ਲਈ ਇੱਕ ਚਾਰਦੀਵਾਰੀ 'ਚ ਹੀ ਬੰਦ ਕਰ ਦਿੱਤਾ ਜਾਂਦਾ ਹੈ। ਕੁਝ ਅਜਿਹੇ ਹੀ ਕਾਨੂੰਨ ਉੱਤਰਾਖੰਡ ਦੇ ਚਿੜਿਆਪੁਰ 'ਚ ਵੀ ਬਣਾਏ ਗਏ ਹਨ, ਜਿੱਥੇ ਕਿਸੇ ਵੀ ਤਰ੍ਹਾਂ ਦਾ ਜੁਰਮ ਕਰਨ 'ਤੇ ਜਾਨਵਰਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਤੇ ਜੇਲ੍ਹ 'ਚ ਬੰਦ ਕਰ ਦਿੱਤਾ ਜਾਂਦਾ ਹੈ।

ਵੀਡੀਓ ਵੇਖਣ ਲਈ ਕਲਿੱਕ ਕਰੋ

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਭਲਾ ਕਿਵੇਂ ਹੋ ਸਕਦਾ ਹੈ, ਪਰ ਇਹ ਸੱਚ ਹੈ। ਉਤਰਾਖੰਡ ਦੇ ਚਿੜਿਆਪੁਰ ਰੇਂਜ ਵਿੱਚ ਸਾਲਾਂ ਤੋਂ ਬੰਦ ਹਨ 7 ਆਦਮਖੋਰ ਚੀਤੇ। ਉੱਤਰਾਖੰਡ ਵਿੱਚ ਕਰੀਬ 35 ਹੈਕਟੇਅਰ ਵਿੱਚ ਫੈਲਿਆ ਜੰਗਲਾਤ ਵਿਭਾਗ ਦਾ ਚਿੜਿਆਪੁਰ ਰੈਸਕਿਊ ਸੈਂਟਰ ਜਖ਼ਮੀ ਜਾਨਵਰਾਂ ਦੇ ਇਲਾਜ ਲਈ ਬਣਾਇਆ ਗਿਆ ਸੀ। ਪਰ, ਹੁਣ ਇਸ ਵਿੱਚ ਪਿਛਲੇ ਕਈ ਸਾਲਾਂ ਤੋਂ 7 ਆਦਮਖੋਰ ਚੀਤੇ ਕੈਦ ਹਨ।

ਨਜ਼ੀਬਾਬਾਦ ਰੋਡ ਉੱਤੇ ਬਣਿਆ ਚਿੜਿਆਪੁਰ ਰੈਸਕਿਊ ਸੈਂਟਰ ਇਸ ਵੇਲ੍ਹੇ 7 ਆਦਮਖੋਰ ਚੀਤਿਆਂ ਲਈ ਜੇਲ੍ਹ ਬਣਿਆ ਹੋਇਆ ਹੈ। ਇਨ੍ਹਾਂ ਚੀਤਿਆਂ 'ਤੇ ਇਨਸਾਨਾਂ ਦੇ ਕਤਲ ਦਾ ਦੋਸ਼ ਹੈ। ਇਸ ਲਈ ਇਨ੍ਹਾਂ ਨੂੰ ਪਿੰਜਰਿਆਂ 'ਚ ਕੈਦ ਕਰਕੇ ਰੱਖਿਆ ਗਿਆ ਹੈ। ਹੁਣ ਇਹ ਆਦਮਖੋਰ ਕਦੇ ਵੀ ਜੰਗਲ 'ਚ ਵਾਪਸ ਨਹੀਂ ਜਾ ਸਕਦੇ। ਇਸ ਵੇਲ੍ਹੇ ਇੱਥੇ ਨੰਦੂ, ਬਾਬੂ, ਮਮਤਾ ਅਤੇ ਹਿਨਾ ਵਰਗੇ ਖ਼ਤਰਨਾਕ ਆਦਮਖ਼ੋਰ ਕੈਦ ਹਨ।

Last Updated : Jul 30, 2019, 8:22 PM IST

ABOUT THE AUTHOR

...view details