ਨਵੀਂ ਦਿੱਲੀ : ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਭਾਜਪਾ ਦੇ ਸਥਾਪਨਾ ਦਿਵਸ ਤੋਂ ਠੀਕ ਪਹਿਲਾਂ ਬਲਾਗ ਲਿਖ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਨੇ ਗਾਂਧੀਨਗਰ ਦੀ ਜਨਤਾ ਨੂੰ ਹਰ ਵਾਰ ਚੋਣਾਂ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ ਹੈ।
ਦੇਸ਼ ਦੀ ਸੇਵਾ ਕਰਨਾ ਮੇਰਾ ਜਨੂੰਨ ਅਤੇ ਮਿਸ਼ਨ : ਲਾਲ ਕ੍ਰਿਸ਼ਨ ਅਡਵਾਨੀ - BJP foundation day
6 ਅਪ੍ਰੈਲ ਨੂੰ ਭਾਜਪਾ ਆਪਣਾ ਸਥਾਪਨਾ ਦਿਵਸ ਮਨਾਏਗੀ। ਭਾਜਪਾ ਦੇ ਸਥਾਪਨਾ ਦਿਵਸ ਤੋਂ ਪਹਿਲਾਂ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਬਲਾਗ ਲਿਖ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਆਪਣੇ ਬਲਾਗ 'ਚ ਲਿਖਿਆ ਕਿ ਭਾਜਪਾ ਨੇ ਸਿਆਸੀ ਵਿਰੋਧੀਆਂ ਨੂੰ ਕਦੇ ਆਪਣੇ ਦੁਸ਼ਮਣ ਦੇ ਤੌਰ 'ਤੇ ਨਹੀਂ ਮੰਨਿਆ ਪਰ ਪਾਰਟੀ ਉਨ੍ਹਾਂ ਨੂੰ ਸਿਰਫ਼ ਵਿਰੋਧੀ ਧਿਰ ਦੇ ਰੂਪ ਵਿੱਚ ਹੀ ਵੇਖਦੀ ਹੈ।
ਜ਼ਿਕਰਯੋਗ ਹੈ ਕਿ 6 ਅਪ੍ਰੈਲ ਨੂੰ ਭਾਜਪਾ ਆਪਣਾ ਸਥਾਪਨਾ ਦਿਵਸ ਮਨਾਏਗੀ। ਇਸ ਮੌਕੇ ਅਡਵਾਨੀ ਨੇ ਆਪਣੇ ਬਲਾਗ ਵਿੱਚ ਲਿਖਿਆ " ਦੇਸ਼ ਦੀ ਸੇਵਾ ਕਰਨਾ ਮੇਰਾ ਜਨੂੰਨ ਅਤੇ ਮਿਸ਼ਨ ਰਿਹਾ ਹੈ।
ਦੇਸ਼ ਪਹਿਲਾਂ ,ਫਿਰ ਪਾਰਟੀ ਉਸ ਤੋਂ ਬਾਅਦ ਮੈਂ । ਸਾਡੇ ਭਾਰਤੀ ਰਾਸ਼ਟਰਵਾਦ ਦੀ ਤਰ੍ਹਾਂ ਹੀ ਰਾਜਨੀਤਕ ਤੌਰ ਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਅਸੀਂ ਕਦੇ ਰਾਸ਼ਟਰ ਵਿਰੋਧੀ ਨਹੀਂ ਮਨਿੰਆ ਹੈ। ਸਾਡੀ ਪਾਰਟੀ ਹਰ ਨਾਗਰਿਕ ਦੀ ਚੋਣ ਅਤੇ ਆਜ਼ਾਦੀ ਨੂੰ ਲੈ ਕੇ ਵਚਨਬੱਧ ਹੈ। ਆਪਣੇ ਮੁੱਢਲੇ ਸਮੇਂ ਤੋਂ ਹੀ ਭਾਜਪਾ ਨੇ ਸਿਆਸੀ ਵਿਰੋਧੀਆਂ ਨੂੰ ਕਦੇ ਆਪਣੇ ਦੁਸ਼ਮਣ ਦੇ ਤੌਰ 'ਤੇ ਨਹੀਂ ਮੰਨਿਆ ਪਰ ਪਾਰਟੀ ਉਨ੍ਹਾਂ ਨੂੰ ਸਿਰਫ਼ ਵਿਰੋਧੀ ਧਿਰ ਦੇ ਰੂਪ ਵਿੱਚ ਹੀ ਵੇਖਦੀ ਹੈ।"