ਮੁੰਬਈ: ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਸੈਂਸੈਕਸ ਅਤੇ ਨਿਫਟੀ ਉਛਾਲ ਦੇ ਨਾਲ ਖੁੱਲ੍ਹੇ ਹਨ। ਸੈਂਸੈਕਸ ਵਿੱਚ 137.21 ਅੰਕਾਂ ਦੀ ਤੇਜ਼ੀ ਨਾਲ ਵਧਿਆ ਹੈ ਅਤੇ ਸੈਂਸੈਕਸ 42,006.38 ਦੇ ਰਿਕਾਰਡ ਅੰਕਾਂ 'ਤੇ ਪਹੁੰਚ ਗਿਆ ਹੈ, ਉਥੇ ਹੀ ਨਿਫਟੀ 12,377.80 ਦੇ ਅੰਕੜਿਆਂ 'ਤੇ ਕੰਮ ਕਰ ਰਿਹਾ ਹੈ।
ਘਰੇਲੂ ਸ਼ੇਅਰ ਬਾਜ਼ਾਰ ਵਿਚ ਚਾਰ ਦਿਨਾਂ ਦੀ ਤੇਜ਼ੀ ਬੁੱਧਵਾਰ ਨੂੰ ਬੈਂਕ ਸ਼ੇਅਰਾਂ ਵਿਚ ਵਿਕਰੀ ਕਾਰਨ ਰੁਕ ਗਈ ਸੀ। ਬੀਐਸਈ ਦਾ ਸੈਂਸੈਕਸ ਕਰੀਬ 80 ਅੰਕ ਡਿੱਗ ਗਿਆ ਸੀ। ਬੰਬੇ ਸ਼ੇਅਰ ਬਾਜ਼ਾਰ (ਬੀ.ਐੱਸ.ਈ.) ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਕਾਰੋਬਾਰ ਦੌਰਾਨ ਉਤਰਾਅ-ਚੜਾਅ ਦੇ ਬਾਅਦ 79.90 ਅੰਕ ਯਾਨਿ 0.19 ਫੀਸਦੀ ਗਿਰਾਵਟ ਨਾਲ 41,872.73 ਅੰਕ 'ਤੇ ਬੰਦ ਹੋਇਆ ਸੀ।
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫਟੀ ਵੀ 19 ਅੰਕ ਭਾਵ 0.15 ਪ੍ਰਤੀਸ਼ਤ ਦੀ ਗਿਰਾਵਟ ਨਾਲ 12,343.30 ਅੰਕ ਨਾਲ ਬੰਦ ਹੋਇਆ। ਸੈਂਸੈਕਸ ਅਤੇ ਨਿਫਟੀ ਲਗਾਤਾਰ ਦੂਸਰੇ ਦਿਨ ਮੰਗਲਵਾਰ ਨੂੰ ਨਵੀਂ ਉਚਾਈ 'ਤੇ ਬੰਦ ਹੋਏ ਸੀ।