ਪੰਜਾਬ

punjab

ETV Bharat / bharat

ਬਜਟ ਪੇਸ਼ ਹੁੰਦੇ ਹੀ ਸ਼ੇਅਰ ਬਾਜ਼ਾਰ ਵਿੱਚ ਆਈ ਗਿਰਾਵਟ - tax slab announcements

ਕੇਂਦਰੀ ਬਜਟ ਪੇਸ਼ ਹੋਣ ਤੋਂ ਬਾਅਦ ਹੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ। ਇਸ ਵੇਲੇ ਸ਼ੇਅਰ ਮਾਰਕਿਟ ਵਿੱਚ ਬੇਭਰੋਸਗੀ ਦਾ ਮਾਹੌਲ ਬਣਿਆ ਹੋਇਆ ਹੈ।

ਸ਼ੇਅਰ ਬਾਜ਼ਾਰ
ਸ਼ੇਅਰ ਬਾਜ਼ਾਰ

By

Published : Feb 1, 2020, 5:17 PM IST

ਨਵੀਂ ਦਿੱਲੀ: ਦਹਾਕੇ ਦਾ ਪਹਿਲਾ ਬਜਟ ਪੇਸ਼ ਹੋਣ ਤੋਂ ਇੱਕਦਮ ਬਾਅਦ ਹੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਵੇਖੀ ਗਈ ਹੈ। ਸੈਂਸੈਕਸ ਵਿੱਚ 868.35 ਅੰਕਾਂ ਦੀ ਗਿਰਵਾਟ ਦਰਜ ਕੀਤੀ ਗਈ ਹੈ ਅਤੇ ਸੈਂਸੈਕਸ 39855.14 ਅੰਕਾਂ 'ਤੇ ਪਹੁੰਚ ਗਿਆ ਹੈ।

ਵਿੱਤ ਮੰਤਰੀ ਨੇ ਟੈਕਸ ਸਲੈਬ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਬਾਅਦ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਵਿੱਤ ਮੰਤਰੀ ਨੇ 5 ਤੋਂ 7.5 ਲੱਖ ਰੁਪਏ ਤੱਕ ਦੀ ਆਮਦਨ ਤੇ 10 ਫ਼ੀਸਦ ਟੈਕਸ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 7.5 ਤੋਂ 10 ਲੱਖ ਰੁਪਏ ਤੱਕ ਦੀ ਆਮਦਨੀ ਤੇ 15 ਫ਼ੀਸਦੀ, 10 ਤੋਂ 12.5 ਲੱਖ ਰੁਪਏ ਦੀ ਆਮਦਨੀ ਤੇ 20 ਫ਼ੀਸਦੀ ਟੈਕਸ ਦਾ ਐਲਾਨ ਕੀਤਾ ਗਿਆ ਹੈ। 12.5 ਤੋਂ 15 ਲੱਖ ਰੁਪਏ ਦੀ ਆਮਦਨੀ ਤੇ 25 ਫ਼ੀਸਦ ਅਤੇ 15 ਲੱਖ ਦੇ ਉੱਪਰ ਦੀ ਆਮਦਨੀ ਤੇ 30 ਫ਼ੀਸਦ ਟੈਕਸ ਹੋਵੇਗਾ। ਬਜਟ ਦੇ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ LIC ਦੇ ਸ਼ੇਅਰ ਵਿੱਚ ਉਛਾਲ ਵੇਖਣ ਨੂੰ ਮਿਲੀ ਹਾਲਾਂਕਿ ਸ਼ੇਅਰ ਬਾਜ਼ਾਰ ਵਿੱਚ ਬੇਭਰੋਸਗੀ ਦੀ ਮਾਹੌਲ ਬਣਿਆ ਹੋਇਆ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਨਿੱਚਰਵਾਰ ਨੂੰ ਲੋਕ ਸਭਾ ਵਿੱਚ ਆਮ ਬਜਟ ਪੇਸ਼ ਕਰਦਿਆਂ ਹੋਇਆ ਕਿਹਾ ਕਿ ਕਈ ਕੰਪਨੀਆਂ ਦੇ ਲਈ ਕਾਰਪੋਰੇਟ ਟੈਕਸ ਦੀ ਦਰ 15 ਫ਼ੀਸਦ ਜਦੋਂ ਕਿ ਪੁਰਾਣੀਆਂ ਕੰਪਨੀਆਂ ਲਈ 22 ਫ਼ੀਸਦ ਕਰਨ ਦਾ ਐਲਾਨ ਕੀਤਾ ਹੈ।

ABOUT THE AUTHOR

...view details