ਪਟਨਾ: ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਐਤਵਾਰ ਨੂੰ ਇਲਜ਼ਾਮ ਲਗਾਇਆ ਕਿ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਦੀ ਜਾਂਚ ਦੇ ਲਈ ਆਈਪੀਐਸ ਵਿਨੈ ਤਿਵਾੜੀ ਪਟਨਾ ਤੋਂ ਮੁੰਬਈ ਗਏ ਸੀ ਜਿਥੇ ਉਨ੍ਹਾਂ ਨੂੰ ਜਬਰਦਸਤੀ ਕੁਆਰੰਟੀਨ ਕਰ ਦਿੱਤਾ ਹੈ। ਬਿਹਾਰ ਪੁਲਿਸ ਦੀ ਟੀਮ ਤਿਵਾੜੀ ਦੀ ਅਗਵਾਈ ਵਿੱਚ ਹੀ ਸੁਸ਼ਾਂਤ ਰਾਜਪੂਤ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਪਟਨਾ ਵਿੱਚ ਸੁਸ਼ਾਂਤ ਸਿੰਘ ਪਿਤਾ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ ਉੱਤੇ ਹੀ ਤਿਵਾੜੀ ਮੁੰਬਈ ਵਿੱਚ ਮਾਮਲੇ ਦੀ ਜਾਂਚ ਕਰਨ ਲਈ ਗਏ ਸਨ।
ਇਸ ਦੀ ਜਾਣਕਾਰੀ ਬਿਹਾਰ ਦੇ ਡੀਜੀਪੀ ਪਾਂਡੇ ਨੇ ਟਵੀਟ ਕਰ ਦਿੱਤੀ। ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਟਵੀਟ ਵਿੱਚ ਲਿਖਿਆ ਕਿ ਆਈਪੀਐਸ ਅਧਿਕਾਰੀ ਵਿਨੈ ਤਿਵਾੜੀ ਪੁਲਿਸ ਟੀਮ ਦੀ ਅਗਵਾਈ ਕਰਨ ਲਈ ਅਧਿਕਾਰਤ ਡਿਉਟੀ 'ਤੇ ਪਟਨਾ ਤੋਂ ਮੁੰਬਈ ਪਹੁੰਚੇ ਪਰ ਉਸ ਨੂੰ ਬੀਐਮਸੀ ਅਧਿਕਾਰੀਆਂ ਨੇ ਅੱਜ ਰਾਤ 11 ਵਜੇ ਜ਼ਬਰਦਸਤੀ ਕੁਆਰੰਟੀਨ ਕਰ ਦਿੱਤਾ।”