ਨਵੀਂ ਦਿੱਲੀ: ਸੀਨੀਅਰ ਆਈ.ਏ.ਐਸ ਅਧਿਕਾਰੀ ਰਾਖੀ ਗੁਪਤਾ ਭੰਡਾਰੀ ਵੱਲੋਂ ਭਜਨ ਗਾਇਆ ਗਿਆ, ਜਿਸ ਨੂੰ ਲੋਕਾਂ ਵੱਲੋਂ ਬੇਹਦ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਭਜਨ ਨੂੰ 3 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਸੀਨੀਅਰ ਆਈ.ਏ.ਐਸ ਅਧਿਕਾਰੀ ਰਾਖੀ ਗੁਪਤਾ ਨੇ ਗਾਇਆ ਭਜਨ, ਲੋਕਾਂ ਵੱਲੋਂ ਕੀਤਾ ਜਾ ਰਿਹੈ ਪਸੰਦ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਸੰਗੀਤ ਦਾ ਬਹੁਤ ਸੌਕ ਸੀ। ਸਕੂਲ ਤੇ ਕਾਲੇਜ ਜਿੱਥੇ ਵੀ ਉਨ੍ਹਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਦਾ ਤਾਂ ਉਹ ਆਪਣਾ ਇਹ ਸ਼ੋਕ ਜ਼ਰੂਰ ਪੂਰਾ ਕਰਦੇ ਸੀ। ਪਾਰਿਵਾਰਕ ਜ਼ਿੰਮੇਵਾਰੀਆਂ ਤੇ ਨੌਕਰੀ ਦੇ ਨਾਲ ਚੱਲਦੇ ਸਮੇਂ ਦੀ ਘਾਟ ਆਉਣ ਲੱਗ ਗਈ ਜਿਸ ਕਰਕੇ ਕੁੱਝ ਵਕਤ ਲਈ ਗਾਉਣ ਤੋਂ ਵੱਖਵਾ ਰਿਹਾ।
ਸੀਨੀਅਰ ਆਈ.ਏ.ਐਸ ਅਧਿਕਾਰੀ ਰਾਖੀ ਗੁਪਤਾ ਨੇ ਗਾਇਆ ਭਜਨ, ਲੋਕਾਂ ਵੱਲੋਂ ਕੀਤਾ ਜਾ ਰਿਹੈ ਪਸੰਦ ਕਹਾਵਤ ਹੈ,"ਇੱਕ ਕਾਮਯਾਬ ਮਰਦ ਪਿੱਛੇ ਔਰਤ ਦਾ ਹੱਥ ਹੁੰਦਾ ਹੈ" ਪਰ ਇੱਕ ਕਾਮਯਾਬ ਔਰਤ ਦੇ ਪਿੱਛੇ ਇੱਕ ਸਾਥ ਦੇਣ ਵਾਲਾ ਪਰਿਵਾਰ ਹੁੰਦਾ। ਰਾਖੀ ਨੂੰ ਗਾਉਣ ਲਈ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਵੱਲੋਂ ਪ੍ਰੇਰਿਆ ਗਿਆ।
"ਮੈਂ ਤੋਂ ਰਟੂਗੀ ਰਾਧਾ ਨਾਮ" ਭਜਨ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਮਥੂਰਾ, ਵਰਿੰਦਾਵਨ 'ਚ ਹੋਈ। ਸ਼ੂਟਿੰਗ ਦੇ ਅਨੁਭਵ ਬਾਰੇ ਗੱਲ ਕਰਦੇ ਉਨ੍ਹਾਂ ਕਿਹਾ ਮੇਰੇ ਲਈ ਉਹ ਸਮਾਂ ਬੇਹਦ ਖੂਬਸੂਰਤ ਸੀ। ਥੋੜ੍ਹੇ ਪਲ ਲਈ ਮੈਂ ਦਫ਼ਤਰ ਘਰ ਸਭ ਭੁੱਲ ਗਈ ਸੀ। ਇਸ ਭਜਨ 'ਚ ਕੋਈ ਐਕਟਿੰਗ ਨਹੀਂ ਹੈ, ਇਹ ਅਸਲ ਭਾਵਨਾ ਹੈ ਜੋ ਉਸ ਮਾਹੌਲ 'ਚ ਵਿਅਕਤੀ ਮਹਿਸੂਸ ਕਰਦਾ ਹੈ। ਇਹ ਉਹ ਭਾਵਨਾ ਹੈ ਜਿਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ, ਬਸ ਮਹਿਸੂਸ ਕੀਤਾ ਜਾ ਸਕਦਾ ਹੈ।
ਇੱਕ ਨਜ਼ਰ 'ਰਾਖੀ ਗੁਪਤਾ ਭੰਡਾਰੀ' ਦੀ ਜ਼ਿੰਦਗੀ 'ਤੇ
1997 ਬੈਚ ਦੀ ਸੀਨੀਅਰ ਆਈ.ਏ.ਐਸ ਅਧਿਕਾਰੀ ਰਾਖੀ ਗੁਪਤਾ ਭੰਡਾਰੀ ਇਸ ਵੇਲੇ ਦਿੱਲੀ 'ਚ ਪੰਜਾਬ ਭਵਨ 'ਚ ਰੇਜ਼ੀਡੇਂਟ ਕਮੀਸ਼ਨਰ ਦੀ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੇ ਗ੍ਰਹਿ ਮੰਤਰਾਲੇ 'ਚ ਜੋਇੰਟ ਸੈਕਟਰੀ ਵਜੋਂ ਸੇਵਾ ਨਿਭਾਈ ਹੈ। 2012 'ਚ ਉਨ੍ਹਾਂ ਨੂੰ ਪਬਲਿਕ ਸੈਕਟਰ 'ਚ ਕੰਮ ਕਰਨ ਲਈ ਪ੍ਰੇਰਿਤ ਕਰਨ ਲਈ 'ਸਤ੍ਰੀ ਸ਼ਕਤੀ ਪੁਰਸਕਾਰ' ਨਾਲ ਨਵਾਜਿਆ ਗਿਆ। ਇਹ ਪੁਰਸਕਾਰ ਉਨ੍ਹਾਂ ਨੂੰ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਦਿੱਤਾ ਸੀ।