ਪੰਜਾਬ

punjab

ETV Bharat / bharat

ਸ਼ਰਧਾਲੂ ਤੋਤੇ ਦੀ ਮਜ਼ਾਰ 'ਤੇ ਸ਼ਰਧਾ ਨਾਲ ਆਉਂਦੇ ਨੇ ਚਾਦਰ ਚੜ੍ਹਾਉਣ

ਬਾਬਾ ਦਾ ਰਸੂਖ ਇਨ੍ਹਾਂ ਹੈ ਕਿ ਇਥੇ ਆਉਣ ਵਾਲੇ ਸ਼ਰਧਾਲੂ ਜਾਤੀ ਅਤੇ ਧਰਮ ਨੂੰ ਭੁੱਲ ਕੇ ਰੱਲ ਕੇ ਉਨ੍ਹਾਂ ਦੀ ਇਬਾਦਤ ਕਰਦੇ ਹਨ। ਹਰ ਸਾਲ ਇਥੇ ਉਰਸ ਮਨਾਇਆ ਜਾਂਦਾ ਹੈ, ਜਿਸ 'ਚ ਹਰ ਭਾਈਚਾਰੇ ਦੇ ਲੋਕ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।

ਸ਼ਰਧਾਲੂ ਤੋਤੇ ਦੀ ਮਜ਼ਾਰ 'ਤੇ ਸ਼ਰਧਾ ਨਾਲ ਆਉਂਦੇ ਨੇ ਚਾਦਰ ਚੜ੍ਹਾਉਣ
ਸ਼ਰਧਾਲੂ ਤੋਤੇ ਦੀ ਮਜ਼ਾਰ 'ਤੇ ਸ਼ਰਧਾ ਨਾਲ ਆਉਂਦੇ ਨੇ ਚਾਦਰ ਚੜ੍ਹਾਉਣ

By

Published : Sep 26, 2020, 11:42 AM IST

ਰਾਏਪੁਰ: ਤੁਸੀਂ ਸੰਤਾਂ ਦੀ ਮਜ਼ਾਰ ਜ਼ਰੂਰ ਦੇਖੀ ਹੋਵੇਗੀ। ਰਾਜਿਆਂ ਅਤੇ ਸ਼ਹਿਨਸ਼ਾਹਾਂ ਦੀਆਂ ਕਬਰਾਂ ਵੀ ਜ਼ਰੂਰ ਵੇਖੀਆਂ ਹੋਣਗੀਆਂ, ਪਰ ਕੀ ਤੁਸੀਂ ਕਦੇ ਤੋਤੇ ਦੀ ਕਬਰ ਬਾਰੇ ਵੇਖਿਆ ਜਾਂ ਸੁਣਿਆ ਹੈ? ਅੱਜ ਅਸੀਂ ਤੁਹਾਨੂੰ ਉਸ ਥਾਂ ਲੈ ਜਾਵਾਂਗੇ ਜਿੱਥੇ ਤੋਤੇ ਦੀ ਕਬਰ ਹੈ। ਛੱਤੀਸਗੜ੍ਹ ਦੇ ਅੰਬਿਕਾਪੁਰ ਵਿੱਚ ਇਹ ਮਕਬਰਾ ਤਕੀਆ ਸ਼ਰੀਫ ਵਜੋਂ ਮਸ਼ਹੂਰ ਹੈ।

ਦੋਵੇਂ ਭਰਾ ਕਾਬੁਲ ਤੋਂ ਸਰਗੁਜਾ ਆਏ ਅਤੇ ਇਥੋਂ ਦੇ ਆਦਿਵਾਸੀਆਂ ਵਿੱਚ ਪ੍ਰਚਲਿਤ ਨਰ ਬਲੀ ਦੀ ਰੀਤ ਨੂੰ ਖ਼ਤਮ ਕੀਤਾ। ਉਸ ਸਮੇਂ ਤੋਂ ਹੀ, ਉਹ ਸਥਾਨਕ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਗਏ ਅਤੇ ਸਮਾਜ ਸੁਧਾਰਕ ਵਜੋਂ ਕੰਮ ਕਰਨ ਕਰਕੇ, ਉਸ ਨੂੰ ਅੱਲ੍ਹਾ ਦਾ ਵਲੀ ਮੰਨਿਆ ਗਿਆ। ਉਨ੍ਹਾਂ ਨੂੰ ਮੁਸਲਿਮ ਭਾਈਚਾਰੇ ਵਿੱਚ ਪੀਰ ਮੰਨਿਆ ਜਾਂਦਾ ਹੈ। ਤਕੀਆ ਸ਼ਰੀਫ਼ ਵਿੱਚ ਆਉਣ ਵਾਲੇ ਜਾਇਰੀਨਾਂ ਵਿੱਚ ਜਿਨ੍ਹੀ ਸ਼ਿਦੱਤ ਮੁਰਾਦ ਸ਼ਾਹ ਤੇ ਮੁਹੱਬਤ ਸ਼ਾਹ ਲਈ ਹੁੰਦੀ ਹੈ, ਉਨ੍ਹਾਂ ਹੀ ਵਿਸ਼ਵਾਸ ਉਨ੍ਹਾਂ ਦੇ ਤੋਤੇ ਲਈ ਵੀ ਹੈ। ਇੱਥੇ ਆਉਂਣ ਵਾਲੇ ਜਾਇਰੀਨ ਬਾਬਾ ਦੇ ਨਾਲ ਨਾਲ ਉਨ੍ਹਾਂ ਦੇ ਤੋਤੇ ਦੀ ਮਜ਼ਾਰ 'ਤੇ ਵੀ ਚਾਦਰ ਚੜ੍ਹਾਉਂਦੇ ਹਨ।

ਬਾਬਾ ਦਾ ਰਸੂਖ ਇਨ੍ਹਾਂ ਹੈ ਕਿ ਇਥੇ ਆਉਣ ਵਾਲੇ ਸ਼ਰਧਾਲੂ ਜਾਤੀ ਅਤੇ ਧਰਮ ਨੂੰ ਭੁੱਲ ਕੇ ਰੱਲ ਕੇ ਉਨ੍ਹਾਂ ਦੀ ਇਬਾਦਤ ਕਰਦੇ ਹਨ। ਹਰ ਸਾਲ ਇਥੇ ਉਰਸ ਮਨਾਇਆ ਜਾਂਦਾ ਹੈ, ਜਿਸ 'ਚ ਹਰ ਭਾਈਚਾਰੇ ਦੇ ਲੋਕ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।

ਸ਼ਰਧਾਲੂ ਤੋਤੇ ਦੀ ਮਜ਼ਾਰ 'ਤੇ ਸ਼ਰਧਾ ਨਾਲ ਆਉਂਦੇ ਨੇ ਚਾਦਰ ਚੜ੍ਹਾਉਣ

ਮਜ਼ਾਰ ਉੱਤੇ ਕਿਤਾਬ ਲਿਖਣ ਵਾਲੇ ਸੀਨੀਅਰ ਵਕੀਲ ਅਬਦੁੱਲ ਰਾਸ਼ਿਦ ਸਿਦੀਕੀ ਦਾ ਕਹਿਣਾ ਹੈ ਕਿ ਇਹ ਮਜ਼ਾਰ ਛੱਤੀਸਗੜ੍ਹ ਦੀ ਸਭ ਤੋਂ ਪੁਰਾਣੀ ਮਜ਼ਾਰ ਹੈ। ਸਾਲ 1951 ਵਿੱਚ, ਜਦੋਂ ਉਨ੍ਹਾਂ ਨੇ ਝੁੱਗੀ ਵਰਗੀ ਮਜ਼ਾਰ ਦੀ ਥਾਂ 'ਤੇ ਇਮਾਰਤ ਬਣਾਉਣੀ ਸ਼ੁਰੂ ਕੀਤੀ ਤਾਂ ਖੁਦਾਈ ਵੇਲੇ ਮਜ਼ਾਰ ਦੀ ਜ਼ਮੀਨ ਤੋਂ ਸੁਆਹ ਨਿਕਲਣ ਲਗੀ। ਕਈ ਫੁੱਟ ਖੁਦਾਈ ਕਰਨ ਤੋਂ ਬਾਅਦ ਵੀ ਜਦੋਂ ਸੁਆਹ ਨਿਕਲਣ ਦੀ ਪ੍ਰਕਿਰਿਆ ਨਹੀਂ ਰੁਕੀ ਤਾਂ ਸੁਆਹ ਦੇ ਢੇਰ 'ਤੇ ਹੀ ਇਸਦੀ ਤਾਮੀਰ ਰੱਖ ਦਿੱਤੀ ਗਈ। ਇਹ ਕਿਸੀ ਅਜੂਬੇ ਤੋਂ ਘੱਟ ਨਹੀਂ ਕਿ ਮਜ਼ਾਰ ਦੀ ਬੁਨਿਆਦ ਸੁਆਹ 'ਤੇ ਰੱਖੀ ਗਈ ਹੈ ਤੇ ਅਰਸੇ ਬਾਅਦ ਵੀ ਉਹ ਸਲਾਮਤ ਹੈ। ਉਹ ਦਸਦੇ ਹਨ ਕਿ ਮਜ਼ਾਰ ਦੀ ਜ਼ਮੀਨ 'ਤੇ ਮਿਲੇ ਸਬੂਤਾਂ ਦੇ ਅਧਾਰ 'ਤੇ ਇਹ ਪਤਾ ਚਲਿਆ ਹੈ ਕਿ ਇਹ ਸੂਫੀ ਲੜੀ ਦੇ ਮਦਾਰੀ ਸੰਪਰਦਾ ਨਾਲ ਸਬੰਧਤ ਹੈ।

ਅੰਜੁਮਨ ਕਮੇਟੀ ਹਰ ਸਾਲ ਇਥੇ ਉਰਸ ਦਾ ਆਯੋਜਨ ਕਰਦੀ ਹੈ। ਇੱਥੇ 535 ਉਰਸ ਹੋ ਚੁੱਕੇ ਹਨ। ਇਸ ਮੁਤਾਬਕ, ਤਕੀਆ ਦੇ ਬਾਬਾ ਮੁਰਾਦ ਸ਼ਾਹ ਅਤੇ ਮੁਹੱਬਤ ਸ਼ਾਹ ਦੇ ਪਰਦੇ ਕਰਨ ਤੋਂ ਬਾਅਦ ਇਥੇ ਬਣੀ ਮਜ਼ਾਰ 535 ਸਾਲ ਪੁਰਾਣੀ ਮੰਨੀ ਜਾਂਦੀ ਹੈ। ਪਰ ਮਜ਼ਾਰ ਨੂਮਾ ਸੁਆਹ ਦੇ ਢੇਰ 'ਤੇ ਇੱਕ ਵੱਡੀ ਇਮਾਰਤ ਅਤੇ ਵਿਵਸਥਿਤ ਮਜ਼ਾਰ 1951 ਵਿੱਚ ਬਣਾਈ ਗਈ। ਇਤਿਹਾਸ ਦੀ ਅਣਹੋਂਦ ਕਾਰਨ, ਪ੍ਰਮਾਣ ਬਹੁਤੇ ਸਪੱਸ਼ਟ ਨਹੀਂ ਹਨ, ਪਰ ਬਾਬਾ ਹਜ਼ਰਤ ਮੁਰਾਦ ਸ਼ਾਹ ਅਤੇ ਮੁਹੱਬਤ ਸ਼ਾਹ ਦਾ ਕਾਬੁਲ ਤੋਂ ਸਰਗੁਜਾ ਪਹੁੰਚਣਾ 550 ਤੋਂ 600 ਸਾਲ ਪੁਰਾਣਾ ਮੰਨਿਆ ਜਾਂਦਾ ਹੈ।

ਇਸ ਮਜ਼ਾਰ ਦੀ ਕੰਧ ਨਾਲ ਹੀ ਲੱਗਿਆ ਇੱਕ ਮੰਦਰ ਵੀ ਹੈ, ਜਿਸ ਨੂੰ ਸਥਾਨਕ ਬੋਲੀ ਵਿੱਚ ਨੱਕੱਤੀ ਦੇਵੀ ਦਾ ਮੰਦਰ ਕਿਹਾ ਜਾਂਦਾ ਹੈ। ਅਬਦੁੱਲ ਰਾਸ਼ਿਦ ਸਿਦੀਕੀ ਦੱਸਦੇ ਨੇ ਕਿ ਇਹ ਕੋਰਵਾ ਕਬੀਲੇ ਦਾ ਪਹਿਲਾ ਅਤੇ ਇਕਲੌਤਾ ਮੰਦਰ ਹੈ। ਇਸ ਮੰਦਰ ਵਿੱਚ ਮੁਸਲਮਾਨ ਅਤੇ ਹਿੰਦੂ ਦੋਵੇ ਹੀ ਧਰਮ ਨਾਲ ਸਬੰਧਤ ਲੋਕ ਇਕੋ ਜਿਹੀ ਆਸਥਾ ਰੱਖਦੇ ਹਨ।

ਇਥੇ ਇਬਾਦਤ ਲਈ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਮੁਰਾਦ ਸ਼ਾਹ ਵਲੀ ਦੇ ਦਰ 'ਤੇ ਆਉਣ ਵਾਲਾ ਕੋਈ ਵੀ ਵਿਅਕਤੀ ਖਾਲੀ ਹੱਥ ਵਾਪਸ ਨਹੀਂ ਜਾਂਦਾ। ਕੀ ਹਿੰਦੂ ਅਤੇ ਕੀ ਮੁਸਲਮਾਨ, ਸਾਰੇ ਆਪਣੀ ਸੁੱਖਣਾ ਲਈ ਤਕੀਆ ਸ਼ਰੀਫ ਦੀ ਦਰ 'ਤੇ ਮੱਥਾ ਟੇਕਣ ਆਉਂਦੇ ਹਨ। ਸਿਰਫ ਸਰਗੁਜਾ ਹੀ ਨਹੀਂ, ਆਸ ਪਾਸ ਦੇ ਜ਼ਿਲ੍ਹਿਆਂ ਅਤੇ ਬਿਹਾਰ ਅਤੇ ਝਾਰਖੰਡ ਵਰਗੇ ਰਾਜਾਂ ਦੇ ਲੋਕ ਵੀ ਆਪਣਿਆਂ ਮੁਰਾਦਾ ਨਾਲ ਇਥੇ ਪਹੁੰਚਦੇ ਹਨ। ਹੁਣ ਇਸ ਨੂੰ ਭਗਤੀ ਦੀ ਤਾਕਤ ਕਹੋ ਜਾਂ ਵਿਸ਼ਵਾਸ ਦੀ ਸ਼ਕਤੀ ਕਹੋ, ਪਰ ਇੱਥੇ ਆਉਣ ਵਾਲੇ ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਬਾਬਾ ਨੇ ਕਦੇ ਵੀ ਆਪਣਾ ਦੀ ਝੋਲੀ ਖਾਲੀ ਨਹੀਂ ਰੱਖੀ।

ਇਸ ਮਜ਼ਾਰ ਨਾਲ ਜੁੜੀ ਇੱਕ ਕਹਾਣੀ ਇਹ ਵੀ ਹੈ ਕਿ 600 ਸਾਲ ਪਹਿਲਾਂ ਸਰਗੁਜਾ ਰਿਆਸਤ ਦੇ ਰਾਜਾ ਰਘੁਨਾਥ ਸ਼ਰਨ ਸਿੰਘਦੇਵ ਦਾ ਕੋਈ ਬੱਚਾ ਨਹੀਂ ਸੀ। ਸਮੇਂ 'ਤੇ ਔਲਾਦ ਨਾ ਹੋਣ ਕਾਰਨ, ਰਾਜੇ ਨੇ ਤਕੀਆ ਸ਼ਰੀਫ ਦੀ ਮਜ਼ਾਰ 'ਚ ਇੱਕ ਸੁੱਖਣਾ ਕੀਤੀ, ਕਿ ਜੇ ਉਨ੍ਹਾਂ ਦੇ ਵੰਸ਼ ਨੂੰ ਅੱਗੇ ਵਧਾਉਣ ਲਈ ਪੁੱਤਰ ਦਾ ਜਨਮ ਹੋਇਆ ਤਾਂ ਉਹ ਮਜ਼ਾਰ 'ਚ ਵਿਹੜਾ ਬਣਵਾਉਣਗੇ।

ਸੁੱਖਣਾ ਪੂਰੀ ਹੋਈ ਤੇ ਰਾਣੀ ਨੇ ਪੁੱਤਰ ਨੂੰ ਜਨਮ ਦਿੱਤਾ। ਉਸ ਤੋਂ ਬਾਅਦ ਰਾਜੇ ਨੇ ਇਥੇ ਵਿਹੜਾ ਬਣਾਇਆ, ਜਿਸ ਨੂੰ ਅੱਜ ਵੀ ਇਥੇ ਵੇਖਿਆ ਦਾ ਸਕਦਾ ਹੈ। ਤਕੀਆ ਸ਼ਰੀਫ਼ ਦੀ ਮਜ਼ਾਰ ਮਨੁੱਖਤਾ ਨੂੰ ਇਕਜੁੱਟ ਰੱਖਣ ਵਿੱਚ ਇੱਕ ਧਾਗੇ ਵਜੋਂ ਕੰਮ ਕਰ ਰਹੀ ਹੈ। ਇਥੇ ਆਉਣ ਵਾਲੇ ਲੋਕ ਨਾ ਜਾਤ ਦੇਖਦੇ ਹਨ ਨਾ ਧਰਮ, ਬਸ ਭਗਤੀ ਦੇ ਨਾਲ ਸੁੱਖਣਾ ਲੈ ਕੇ ਬਾਬਾ ਦੇ ਦਰ ਆਉਂਦੇ ਹਨ ਤੇ ਝੋਲੀ ਭਰ ਕੇ ਹੱਸਦੇ ਹੋਏ ਚਲੇ ਜਾਂਦੇ ਹਨ।

ABOUT THE AUTHOR

...view details