ਸ੍ਰੀਨਗਰ: ਵੱਖਵਾਦੀਆਂ ਨੇ ਬੁਰਹਾਨ ਵਾਨੀ ਦੀ ਤੀਸਰੀ ਬਰਸੀ ਮੌਕੇ ਸੋਮਵਾਰ ਨੂੰ ਪੂਰਾ ਕਸ਼ਮੀਰ ਬੰਦ ਦੀ ਕਾਲ ਕੀਤੀ ਹੈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਦੱਖਣੀ ਕਸ਼ਮੀਰ ਦੇ 4 ਜ਼ਿਲ੍ਹਿਆਂ 'ਚ ਮੋਬਿਆਲ ਇੰਟਰਨੈੱਟ ਦੀ ਸੁਵਿਧਾ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਹੈ। ਸੈਯੱਦ ਅਲੀ ਗਿਲਾਨੀ, ਮੀਰਵਾਈਜ਼ ਉਮਰ ਫ਼ਾਰੂਕ ਦੀ ਅਗਵਾਈ ਵਾਲੇ ਵੱਖਵਾਦੀ ਦਲਾਂ ਦੇ ਇੱਕ ਸਮੂਹ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 'ਬੁਰਹਾਨ ਵਾਨੀ' ਦੀ ਸ਼ਹਾਦਤ ਯਾਦ ਰੱਖਣ ਲਈ ਸੋਮਵਾਰ ਨੂੰ ਕਸ਼ਮੀਰ ਬੰਦ ਕਰਨ।
ਬੁਰਹਾਨ ਵਾਨੀ ਦੀ ਬਰਸੀ ਮੌਕੇ ਸੁਰੱਖਿਆ ਦੇ ਕੜੇ ਪ੍ਰਬੰਧ, ਮੋਬਾਈਲ ਇੰਟਰਨੈੱਟ ਸੇਵਾਵਾਂ ਵੀ ਬੰਦ - death anniversay
ਬੁਰਹਾਨ ਵਾਨੀ ਦੀ ਤੀਸਰੀ ਬਰਸੀ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸੁਰੱਖਿਆ ਨੂੰ ਵੇਖਦਿਆਂ ਮੋਬਾਈਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਰਾਸ਼ਟਰੀ ਰਾਜਮਾਰਗ 'ਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਹੈ।
ਇਸ ਅਪੀਲ ਤੋਂ ਬਾਅਦ ਅਧਿਕਾਰੀਆਂ ਵੱਲੋਂ ਐਤਵਾਰ ਨੂੰ ਹੀ ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਜ਼ਿਲ੍ਹੇ 'ਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ। ਪੁਲਿਸ ਸੂਤਰਾਂ ਦੇ ਮੁਤਾਬਿਕ ਖ਼ੇਤਰ ਵਿੱਚ ਕਾਨੂੰਨ-ਵਿਵਸਥਾ ਨੂੰ ਬਣਾਏ ਰੱਖਣ ਲਈ ਹੋਰ ਕਦਮ ਵੀ ਚੁੱਕੇ ਜਾਣਗੇ। ਸੁਰੱਖਿਆ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਕੌਮੀ ਰਾਜ ਮਾਰਗ 'ਤੇ ਪਹਿਲਾਂ ਤੋਂ ਹੀ ਸੁਰੱਖਿਆ ਬਲਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ 8 ਜੁਲਾਈ, 2016 ਨੂੰ ਬੁਰਹਾਨ ਵਾਨੀ ਨੂੰ ਸੁਰੱਖਿਆ ਬਲਾਂ ਨਾਲ ਹੋਈ ਗੋਲੀਬਾਰੀ 'ਚ ਮਾਰ ਦਿੱਤਾ ਗਿਆ ਸੀ। ਵਾਨੀ ਦੀ ਮੌਤ ਦੇ ਬਾਅਦ ਕਸ਼ਮੀਰ 'ਚ ਅਸ਼ਾਂਤੀ ਫ਼ੈਲ ਗਈ ਸੀ, ਜੋ 4 ਮਹੀਨਿਆਂ ਤੱਕ ਨਹੀਂ ਰੁਕੀ ਸੀ। ਇਸ ਦੌਰਾਨ ਪੁਲਿਸ ਕਰਮੀਆਂ ਨਾਲ ਮਾਰਕੁੱਟ ਵੀ ਕੀਤੀ ਗਈ ਸੀ।