ਪੰਜਾਬ

punjab

ETV Bharat / bharat

ਅਯੁੱਧਿਆ: ਵਿਵਾਦਿਤ ਢਾਂਚਾ ਢਾਏ ਜਾਣ ਦੇ 27 ਸਾਲ ਪੂਰੇ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਉੱਤਰ ਪ੍ਰਦੇਸ਼ ਵਿੱਚ ਬਾਬਰੀ ਮਸਜਿਦ ਨੂੰ (ਵਿਵਾਦਿਤ ਢਾਂਚਾ) 6 ਦਸੰਬਰ 1992 ਨੂੰ ਢਾਇਆ ਗਿਆ ਸੀ। ਅੱਜ ਇਸ ਘਟਨਾ ਦੇ 27 ਸਾਲ ਪੂਰੇ ਹੋ ਗਏ ਹਨ। ਇਸ ਦੇ ਮੱਦੇਨਜ਼ਰ ਅਯੁੱਧਿਆ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

security tighten in ayodhya,ayodhya case
ਫ਼ੋਟੋ

By

Published : Dec 6, 2019, 8:18 AM IST

Updated : Dec 6, 2019, 1:39 PM IST

ਉੱਤਰ ਪ੍ਰਦੇਸ਼: ਬਾਬਰੀ ਮਸਜਿਦ ਨੂੰ (ਵਿਵਾਦਿਤ ਢਾਂਚਾ) 6 ਦਸੰਬਰ 1992 ਨੂੰ ਢਾਇਆ ਗਿਆ ਸੀ ਜਿਸ ਦੇ 27 ਸਾਲ ਪੂਰੇ ਹੋ ਚੁੱਕੇ ਹਨ। ਯੂਪੀ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਅਤੇ ਵਿਵਸਥਾ) ਪੀਵੀ ਰਾਮਸ਼ਾਸਤਰੀ ਨੇ ਦੱਸਿਆ ਕਿ 9 ਨਵੰਬਰ ਨੂੰ ਰਾਮ ਜਨਮ ਭੂਮੀ ਵਿਵਾਦ ਉੱਤੇ ਸੁਪਰੀਮ ਕੋਰਟ ਵਲੋਂ ਫ਼ੈਸਲਾ ਸੁਣਾਏ ਜਾਣ 'ਤੇ ਜਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਉਸ ਤਰ੍ਹਾਂ ਦੇ ਹੁਣ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਦੱਸ ਦੇਈਏ ਕਿ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਅਯੁੱਧਿਆ ਜ਼ਮੀਨ ਵਿਵਾਦ ਬਾਰੇ ਆਪਣੇ ਇਤਿਹਾਸਕ ਫ਼ੈਸਲੇ ਵਿੱਚ ਮਸਜਿਦ ਢਾਹੁਣ ਦੀ ਘਟਨਾ ਨੂੰ ਗ਼ੈਰ-ਕਾਨੂੰਨੀ ਕਾਰਵਾਈ ਕਰਾਰ ਦਿੱਤਾ ਹੈ।

ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਅਯੁੱਧਿਆ ਦੇ ਐਸਐਸਪੀ ਆਸ਼ੀਸ਼ ਤਿਵਾਰੀ ਨੇ ਕਿਹਾ ਕਿ ਪੂਰੇ ਜ਼ਿਲ੍ਹੇ ਨੂੰ ਚਾਰ ਖੇਤਰਾਂ, 10 ਸੈਕਟਰ ਅਤੇ 14 ਉਪ ਸੈਕਟਰ ਵਿੱਚ ਵੰਡਿਆ ਗਿਆ ਹੈ।

ਤਿਵਾਰੀ ਨੇ ਦੱਸਿਆ ਕਿ, 'ਵਧੀਕ ਪੁਲਿਸ ਕਮਿਸ਼ਨਰ ਦੀ ਅਗਵਾਈ 'ਚ ਕਰਨਗੇ ਜਦਕਿ ਸੈਕਟਰ ਪੱਧਰ ਉੱਤੇ ਸੁਰੱਖਿਆ ਦੀ ਜ਼ਿੰਮੇਵਾਰੀ ਐਸਐਸਪੀ ਦੀ ਹੋਵੇਗੀ। ਉਪ ਸੈਕਟਰ ਦੀ ਦੇਖ-ਰੇਖ ਥਾਣਾ ਪ੍ਰਭਾਵੀ ਪੱਧਰ ਦੇ ਅਧਿਕਾਰੀ ਕਰਨਗੇ। ਉਨ੍ਹਾਂ ਨੇ ਪੂਰੇ ਜ਼ਿਲ੍ਹੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ।'

ਐਸਐਸਪੀ ਨੇ ਕਿਹਾ, 'ਰੇਤ ਦੀਆਂ ਬੋਰੀਆਂ ਨਾਲ 78 ਚੋਕੀਆਂ ਸਥਾਪਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਹਥਿਆਰਾਂ ਨਾਲ ਪੁਲਿਸਕਰਮੀ ਤੈਨਾਤ ਹਨ। ਆਵਾਜਾਈ ਨੂੰ ਕੰਟਰੋਲ ਕਰਨ ਲਈ ਨਾਕੇ ਲਗਾਏ ਗਏ ਹਨ। ਸੰਵੇਦਨਸ਼ੀਲ ਇਲਾਕਿਆਂ ਵਿੱਚ 269 ਪੁਲਿਸ ਬੂਥ ਸਥਾਪਿਤ ਕੀਤੇ ਗਏ ਹਨ।'

ਤਿਵਾਰੀ ਨੇ ਕਿਹਾ ਕਿ 305 ਸ਼ਰਾਰਤੀ ਤੱਤਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹਾਂ ਤੋਂ ਬੱਚਣ ਲਈ ਕਿਹਾ ਹੈ।

ਇਹ ਵੀ ਪੜ੍ਹੋ: ਹੈਦਰਾਬਾਦ ਮਹਿਲਾ ਡਾਕਟਰ ਦੇ ਬਲਾਤਕਾਰ-ਕਤਲ ਦੇ ਸਾਰੇ 4 ਮੁਲਜ਼ਮਾਂ ਦਾ ਐਨਕਾਉਂਟਰ

Last Updated : Dec 6, 2019, 1:39 PM IST

ABOUT THE AUTHOR

...view details