ਸ੍ਰੀਨਗਰ/ਨਵੀਂ ਦਿੱਲੀ: ਤ੍ਰਾਲ 'ਚ ਫ਼ੌਜ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਫ਼ੌਜ, ਸੀਆਰਪੀਐੱਫ਼ ਅਤੇ ਜੰਮੂ ਪੁਲਿਸ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ ਜਿਸ 'ਚ ਫ਼ੌਜ ਨੇ ਕਈ ਅਹਿਮ ਖ਼ੁਲਾਸੇ ਕੀਤੇ। ਲੈਫ਼ਟੀਨੈਂਟ ਜਨਰਲ ਕੇ.ਜੇ.ਐਸ. ਢਿੱਲੋਂ ਨੇ ਦੱਸਿਆ ਕਿ ਪੁਲਵਾਮਾ ਹਮਲੇ ਤੋਂ ਬਾਅਦ ਫ਼ੌਜ ਨੇ ਅੱਤਵਾਦੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਿਸ 'ਚ ਹੁਣ ਤੱਕ 10 ਅੱਤਵਾਦੀ ਮਾਰੇ ਜਾ ਚੁੱਕੇ ਹਨ।
21 ਦਿਨਾਂ 'ਚ ਫ਼ੌਜ ਨੇ ਮਾਰੇ 18 ਅੱਤਵਾਦੀ, 8 ਪਾਕਿਸਤਾਨ ਦੇ
ਭਾਰਤੀ ਫ਼ੌਜ ਦਾ ਵੱਡਾ ਖ਼ੁਲਾਸਾ। ਪਿਛਲੇ 21 ਦਿਨਾਂ 'ਚ ਮਾਰੇ ਗਏ 18 ਅੱਤਵਾਦੀ। 8 ਅੱਤਵਾਦੀਆਂ ਦਾ ਸੀ ਪਾਕਿਸਤਾਨ ਨਾਲ ਸਬੰਧ। ਤ੍ਰਾਲ ਮੁੱਠਭੇੜ ਤੋਂ ਬਾਅਦ ਫ਼ੌਜ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਜਾਣਕਾਰੀ।
ਲੈਫ਼ਟੀਨੈਂਟ ਜਨਰਲ ਕੇ.ਜੇ.ਐਸ. ਢਿੱਲੋਂ
ਲੈਫ਼ਟੀਨੈਂਟ ਜਨਰਲ ਕੇ.ਜੇ.ਐਸ. ਢਿੱਲੋਂ ਨੇ ਜਾਣਕਾਰੀ ਦਿੰਦਿਆਂ ਕਿਹਾਂ ਕਿ ਜੰਮੂ-ਕਸ਼ਮੀਰ ਦੇ ਤ੍ਰਾਲ 'ਚ ਮੁਦੱਸਰ ਨਾਂਅ ਦਾ ਅੱਤਵਾਦੀ ਮਾਰਿਆ ਗਿਆ ਹੈ ਜੋ ਕਿ ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਸੀ।
ਉਨ੍ਹਾਂ ਦੱਸਿਆ ਕਿ ਪਿਛਲੇ 21 ਦਿਨਾਂ 'ਚ 18 ਅੱਤਵਾਦੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ 'ਚੋਂ 8 ਪਾਕਿਸਤਾਨ ਨਾਲ ਸੰਬੰਧਿਤ ਸਨ।