ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਇੱਕ ਖੁਫੀਆ ਟਿਕਾਣੇ ਦਾ ਪਰਦਾਫਾਸ਼ ਹੈ। ਇਸ ਟਿਕਾਣੇ ਤੋਂ ਬਾਰੂਦ ਸਮੇਤ ਕਾਫੀ ਸਮਾਨ ਬਰਾਮਦ ਕੀਤਾ ਗਿਆ ਹੈ।
ਜੰਮੂ-ਕਸ਼ਮੀਰ: ਕੁਲਗਾਮ 'ਚ ਅੱਤਵਾਦੀਆਂ ਦੇ ਖੁਫੀਆ ਟਿਕਾਣੇ ਦਾ ਪਰਦਾਫ਼ਾਸ਼ - Security forces bust militant hideou
ਕੁਲਗਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਇੱਕ ਟਿਕਾਣੇ ਦਾ ਪਰਦਾਫਾਸ਼ ਕਰਦਿਆਂ ਬਾਰੂਦ ਸਮੇਤ ਕਾਫੀ ਸਮਾਨ ਬਰਾਮਦ ਕੀਤਾ ਹੈ।
ਕੁਲਗਾਮ 'ਚ ਅੱਤਵਾਦੀਆਂ ਦੇ ਖੂਫੀਆ ਟਿਕਾਣੇ ਦਾ ਪਰਦਾਫ਼ਾਸ਼
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਅਖਲ-ਮਾਲਵਾਨ ਜੰਗਲਾਤ ਪੱਟੀ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ 'ਤੇ ਸੁਰੱਖਿਆ ਬਲਾਂ ਨੇ ਇੱਕ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ, ਜੰਗਲ ਦੇ ਖੇਤਰ ਵਿੱਚ ਇੱਕ ਖੁਫੀਆ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਇਸ ਟਿਕਾਣ ਤੋਂ ਏਕੇ ਸੀਰੀਜ਼ ਦਾ ਇੱਕ ਮੈਗਜ਼ੀਨ, 30 ਰਾਊਂਡ, ਸਟੋਵ ਵਾਲਾ ਇੱਕ ਗੈਸ ਸਲੰਡਰ, ਕੁਝ ਭਾਂਡੇ, ਦਵਾਈਆਂ, ਸਲੀਪਿੰਗ ਬੈਗ, ਰੱਕਸੈਕ ਬੈਗ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।