ਪੰਜਾਬ

punjab

ETV Bharat / bharat

ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਦਿੱਲੀ-ਫ਼ਰੀਦਾਬਾਦ ਬਾਰਡਰ 'ਤੇ ਧਾਰਾ-144 ਲਾਗੂ

ਕਿਸਾਨਾਂ ਦੇ ਦਿੱਲੀ ਕੂਚ ਨੂੰ ਦੇਖਦੇ ਹੋਏ ਫ਼ਰੀਦਾਬਾਦ ਪੁਲਿਸ ਪੂਰੀ ਤਰ੍ਹਾਂ ਮੁਸ਼ਤੈਦ ਹੋ ਗਈ ਹੈ। ਪੁਲਿਸ ਪ੍ਰਸ਼ਾਸਨ ਕਿਸਾਨਾਂ ਨੂੰ ਰੋਕਣ ਲਈ ਵਾਟਰ ਕੈਨਨ ਤੋਂ ਲੈ ਕੇ ਹੰਝੂ ਗੈਸ ਦੇ ਗੋਲੇ ਤੱਕ ਦੇ ਸਾਰੇ ਪ੍ਰਬੰਧ ਕਰ ਤੈਨਾਤ ਹੋ ਗਈ ਹੈ। ਫ਼ਰੀਦਾਬਾਦ ਤੋਂ ਦਿੱਲੀ ਜਾਣ ਵਾਲੀ ਸਾਰੇ ਬਾਰਡਰ ਉੱਤੇ ਧਾਰਾ-144 ਲੱਗਾ ਦਿੱਤੀ ਹੈ।

ਫ਼ੋਟੋ
ਫ਼ੋਟੋ

By

Published : Nov 26, 2020, 4:07 PM IST

ਫ਼ਰੀਦਾਬਾਦ: ਕਿਸਾਨਾਂ ਦੇ ਦਿੱਲੀ ਕੂਚ ਨੂੰ ਦੇਖਦੇ ਹੋਏ ਫ਼ਰੀਦਾਬਾਦ ਪੁਲਿਸ ਪੂਰੀ ਤਰ੍ਹਾਂ ਮੁਸ਼ਤੈਦ ਹੋ ਗਈ ਹੈ। ਪੁਲਿਸ ਪ੍ਰਸ਼ਾਸਨ ਕਿਸਾਨਾਂ ਨੂੰ ਰੋਕਣ ਲਈ ਵਾਟਰ ਕੈਨਨ ਤੋਂ ਲੈ ਕੇ ਹੰਝੂ ਗੈਸ ਦੇ ਗੋਲੇ ਤੱਕ ਦੇ ਸਾਰੇ ਪ੍ਰਬੰਧ ਕਰ ਤੈਨਾਤ ਹੋ ਗਈ ਹੈ। ਫ਼ਰੀਦਾਬਾਦ ਤੋਂ ਦਿੱਲੀ ਜਾਣ ਵਾਲੀ ਸਾਰੇ ਬਾਰਡਰ ਉੱਤੇ ਧਾਰਾ-144 ਲੱਗਾ ਦਿੱਤੀ ਹੈ।

ਵੇਖੋ ਵੀਡੀਓ

ਦਿੱਲੀ ਜਾਣ ਵਾਲੇ ਸਾਰੇ ਵਾਹਨਾਂ ਉੱਤੇ ਪੁਲਿਸ ਦੀ ਨਜ਼ਰ ਹੈ। ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿ ਕੋਈ ਵੀ ਕਿਸਾਨ ਬਾਰਡਰ ਨੂੰ ਪਾਰ ਨਾ ਕਰ ਪਾਏ। ਫ਼ਰੀਦਾਬਾਦ ਪੁਲਿਸ ਨੇ ਦਿੱਲੀ ਜਾਣ ਵਾਲੇ ਰਸਤਿਆਂ ਉੱਤੇ ਬੈਰੀਕੇਡਸ ਲਗਾ ਦਿੱਤੇ ਹਨ ਜਿਸ ਦੇ ਚਲਦੇ ਵਾਹਨ ਦੀ ਰਫਤਾਰ ਹੋਲੀ ਹੋ ਗਈ।

ਫ਼ਰੀਦਾਬਾਦ ਪੁਲਿਸ ਵੱਲੋਂ ਸਖ਼ਤ ਲਹਿਜ਼ੇ ਨਾਲ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਦਿੱਲੀ ਵਿੱਚ ਕਿਸੇ ਵੀ ਹਾਲਤ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਦਿੱਲੀ ਦੇ ਜੰਤਰ-ਮੰਤਰ ਉੱਤੇ ਕਾਨੂੰਨ ਵਿਵਸਥਾ ਅਤੇ ਮਾਹੌਲ ਨਾ ਵਿਗੜੇ।

ਇਸ ਵੇਲੇ ਪੁਲਿਸ ਫ਼ਰੀਦਾਬਾਦ ਦੇ ਤਿੰਨ ਥਾਵਾਂ ਬਦਰਪੁਰ ਬਾਰਡਰ, ਸਰਾਏ ਅਤੇ ਬਾਈਪਾਸ ਰੋਡ ਸੈਕਟਰ 37 ਉੱਤੇ ਧਾਰਾ-144 ਨੂੰ ਲਾਗੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਦਿੱਲੀ ਕੂਚ ਨੂੰ ਦੇਖਦੇ ਹੋਏ ਸਰਕਾਰ ਨੇ ਪਹਿਲੇ ਹੀ ਹਰਿਆਣਾ ਦਿੱਲੀ ਬਾਰਡਰ ਸੀਲ ਕਰ ਕੇ ਰੱਖਿਆ ਹੋਇਆ ਹੈ।

ABOUT THE AUTHOR

...view details