ਪੰਜਾਬ

punjab

ETV Bharat / bharat

ਲੱਦਾਖ ਦੇ ਚੁਸ਼ੂਲ 'ਚ 14 ਘੰਟਿਆਂ ਤੋਂ ਵੱਧ ਸਮੇਂ ਲਈ ਹੋਈ ਭਾਰਤ-ਚੀਨ ਫ਼ੌਜੀ ਗੱਲਬਾਤ

ਭਾਰਤ ਅਤੇ ਚੀਨ ਦਰਮਿਆਨ ਕੋਰ ਕਮਾਂਡਰ ਪੱਧਰੀ ਗੱਲਬਾਤ ਕਰੀਬ 14.5 ਘੰਟੇ ਚੱਲੀ। ਮੰਗਲਵਾਰ ਨੂੰ ਪੂਰਬੀ ਲੱਦਾਖ ਦੇ ਚੁਸ਼ੂਲ ਵਿੱਚ ਮੰਗਲਵਾਰ ਸਵੇਰੇ 11.30 ਵਜੇ ਸ਼ੁਰੂ ਹੋਈ। ਨਿਊਜ਼ ਏਜੰਸੀ ਦੇ ਅਨੁਸਾਰ ਦੋਵਾਂ ਪੱਖਾਂ ਦੀ ਬੈਠਕ 14 ਜੁਲਾਈ ਦੀ ਅੱਧੀ ਰਾਤ ਤੋਂ 2 ਘੰਟੇ ਬਾਅਦ ਯਾਨੀ 15 ਜੁਲਾਈ ਨੂੰ ਲਗਭਗ 2 ਵਜੇ ਖ਼ਤਮ ਹੋਈ।

ਲੱਦਾਖ ਦੇ ਚੁਸ਼ੂਲ 'ਚ 14 ਘੰਟਿਆਂ ਤੋਂ ਵੱਧ ਸਮੇਂ ਲਈ ਹੋਈ ਭਾਰਤ-ਚੀਨ ਫੌਜੀ ਗੱਲਬਾਤ
ਲੱਦਾਖ ਦੇ ਚੁਸ਼ੂਲ 'ਚ 14 ਘੰਟਿਆਂ ਤੋਂ ਵੱਧ ਸਮੇਂ ਲਈ ਹੋਈ ਭਾਰਤ-ਚੀਨ ਫੌਜੀ ਗੱਲਬਾਤ

By

Published : Jul 15, 2020, 12:10 PM IST

ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰੀ ਗੱਲਬਾਤ ਕਰੀਬ 14.5 ਘੰਟਿਆਂ ਤੱਕ ਚੱਲੀ। ਬੈਠਕ 'ਚ ਭਾਰਤੀ ਫੌਜ ਦੀ ਟੀਮ ਦੀ ਅਗਵਾਈ ਲੇਹ ਵਿਖੇ ਸਥਿਤ 14 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ, ਜਦੋਂ ਕਿ ਚੀਨੀ ਪੱਖ ਤੋਂ ਦੱਖਣੀ ਸਿਨਜਿਆਂਗ ਮਿਲਟਰੀ ਦੇ ਜ਼ਿਲ੍ਹਾ ਕਮਾਂਡਰ ਮੇਜਰ ਜਨਰਲ ਲਿਨ ਲਿਊ ਮੌਜੂਦ ਸਨ।

ਇਸ ਤੋਂ ਪਹਿਲਾ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਤਣਾਅ ਨੂੰ ਘਟਾਉਣ ਲਈ ਭਾਰਤ-ਚੀਨ ਵਿਚਾਲੇ ਚੋਟੀ ਦੇ ਕਮਾਂਡਰ ਪੱਧਰ 'ਤੇ ਤਿੰਨ ਬੈਠਕਾਂ ਹੋਈਆਂ ਹਨ। ਦੋਵਾਂ ਧਿਰਾਂ ਦਰਮਿਆਨ ਤਿੰਨ ਹੋਰ ਬੈਠਕਾਂ ਵੀ ਦੇਰ ਰਾਤ ਤੱਕ ਜਾਰੀ ਰਹੀਆਂ ਸੀ। ਦੋਵਾਂ ਦੇਸ਼ਾਂ ਵਿਚਾਲੇ ਫੌਜੀ ਗੱਲਬਾਤ ਤੋਂ ਇਲਾਵਾ ਰਾਜਨੀਤਿਕ ਪੱਧਰ 'ਤੇ ਵੀ ਗੱਲਬਾਤ ਚੱਲ ਰਹੀ ਹੈ।

ਫੌਜੀ ਸੂਤਰਾਂ ਦੇ ਅਨੁਸਾਰ ਬੈਠਕ ਦਾ ਮੁੱਖ ਏਜੰਡਾ ਉਂਗਲੀ ਖੇਤਰ ਨੂੰ ਸੁਲਝਾਉਣਾ, ਡੂੰਘਾਈ ਵਾਲੇ ਖੇਤਰਾਂ ਤੋਂ ਫੌਜਾਂ ਨੂੰ ਹਟਾਉਣਾ ਅਤੇ ਟੁੱਟਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ 'ਤੇ ਰਿਹਾ। ਦੱਸ ਦੇਈਏ ਕਿ ਰਾਸ਼ਟਰੀ ਸੁੱਰਖਿਆ ਸਲਾਹਕਾਰ (ਐਨਐਸਏ) ਅਜੀਤ ਡੋਬਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦਰਮਿਆਨ ਹੋਈ ਫ਼ੋਨ ਵਾਰਤਾ ਵਿੱਚ ਐਲਏਸੀ ‘ਤੇ ਤਣਾਅ ਘੱਟ ਕਰਨ ‘ਤੇ ਸਹਿਮਤੀ ਬਣ ਗਈ ਸੀ। ਇਸ ਤੋਂ ਬਾਅਦ ਭਾਰਤ ਅਤੇ ਚੀਨ ਦੇ ਫੌਜੀਆਂ ਨੇ ਗਾਲਵਨ ਘਾਟੀ ਵਿੱਚ ਆਗੇ ਵਾਲੇ ਮੋਰਚੇ ਤੋਂ ਲਗਭਗ ਇੱਕ ਕਿਲੋਮੀਟਰ ਪਿੱਛੇ ਹਟ ਗਏ। ਹਾਲਾਂਕਿ, ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਪੂਰੀ ਤਰ੍ਹਾਂ ਪਿੱਛੇ ਹੱਟਣ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ।

ਵਿਸ਼ੇਸ਼ ਨੁਮਾਇੰਦਿਆਂ ਵਿਚਾਲੇ ਬਣੀ ਸਹਿਮਤ ਦੇ ਚਲਦੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਗਲਵਾਨ ਘਾਟੀ (ਪੈਟਰੋਲ ਪਲਾਂਟ 14), ਹੌਟ ਸਪਰਿੰਗਜ਼ (ਪੈਟਰੋਲ ਪਲਾਂਟ 15), ਗੋਗਰਾ (ਪੈਟਰੋਲ ਪਲਾਂਟ 17) ਅਤੇ ਹੋਰ ਅਗਾਉ ਮੋਰਚਿਆਂ ਤੋਂ ਆਪਣੀ ਫ਼ੌਜ ਵਾਪਸ ਬੁਲਾ ਲਈ ਹੈ।

ਪੈਨਗੋਂਗ ਝੀਲ ਦੇ ਉੱਤਰੀ ਸਿਰੇ 'ਤੇ ਸਥਿਤ ਫਿੰਗਰ ਫੋਰ 'ਤੇ ਅਜੇ ਵੀ ਚੀਨੀ ਸੈਨਿਕ ਮੌਜੂਦ ਹਨ, ਪਰ ਚੀਨੀ ਫੌਜ ਨੇ ਇੱਥੇ ਵੀ ਆਪਣੀ ਮੌਜੂਦਗੀ ਘਟਾ ਦਿੱਤੀ ਹੈ।

ਕਿਥੋਂ ਸ਼ੁਰੂ ਹੋਇਆ ਹੈ ਨਵੀਂ ਰੁਕਾਵਟ

ਦੱਸ ਦਈਏ ਕਿ ਲੱਦਾਖ ਦੀ ਗਲਵਾਨ ਘਾਟੀ ਵਿੱਚ 15-16 ਜੂਨ ਦੀ ਦਰਮਿਆਨੀ ਰਾਤ ਨੂੰ ਦੋਵਾਂ ਦੇਸ਼ਾਂ ਦੇ ਫੌਜੀਆਂ ਵਿੱਚ ਹਿੰਸਕ ਝੜਪ ਹੋਈ ਸੀ। ਇਸ ਵਿੱਚ ਇੱਕ ਕਰਨਲ ਸਮੇਤ 20 ਫੌਜੀ ਜਵਾਨ ਸ਼ਹੀਦ ਹੋਏ। ਦੇਰ ਰਾਤ ਫੌਜੀ ਸੂਤਰਾਂ ਦੇ ਹਵਾਲੇ ਨਾਲ ਆਈਆਂ ਖਬਰਾਂ ਵਿੱਚ ਦੱਸਿਆ ਗਿਆ ਕਿ ਚੀਨੀ ਪੱਖ ਵਿੱਚ 43 ਲੋਕਾਂ ਦੀ ਮੌਤ ਹੋ ਗਈ ਹੈ।

ABOUT THE AUTHOR

...view details