ਪੰਜਾਬ

punjab

ETV Bharat / bharat

ਮੀਟਿੰਗ 'ਚੋਂ ਸਿਰਫ਼ ਚਰਚਾ ਨਿਕਲੀ ਹੋਰ ਕੁੱਝ ਨਹੀਂ: ਰਾਜੇਵਾਲ - second meeting between the farmers and center

ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਮੰਗਲਵਾਰ ਦਿੱਲੀ ਦੇ ਵਿਗਿਆਨ ਭਵਨ ਵਿਖੇ ਦੂਜੀ ਮੀਟਿੰਗ ਵੀ ਬੇਸਿੱਟਾ ਰਹੀ ਹੈ। ਮੀਟਿੰਗ ਦੌਰਾਨ ਕੇਂਦਰ ਵੱਲੋਂ ਕਿਸਾਨਾਂ ਨੂੰ ਕਮੇਟੀ ਬਣਾਉਣ ਦੀ ਸਿਫ਼ਾਰਸ਼ ਕੀਤੀ ਗਈ, ਪਰੰਤੂ ਕਿਸਾਨਾਂ ਨੇ ਕਮੇਟੀ ਤੋਂ ਇਨਕਾਰ ਕਰਦਿਆਂ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਹੁਣ ਅਗਲੀ ਮੀਟਿੰਗ 3 ਦਸੰਬਰ ਨੂੰ ਰੱਖੀ ਗਈ ਹੈ।

ਮੀਟਿੰਗ 'ਚੋਂ ਸਿਰਫ਼ ਚਰਚਾ ਨਿਕਲੀ ਹੋਰ ਕੁੱਝ ਨਹੀਂ: ਰਾਜੇਵਾਲ
ਮੀਟਿੰਗ 'ਚੋਂ ਸਿਰਫ਼ ਚਰਚਾ ਨਿਕਲੀ ਹੋਰ ਕੁੱਝ ਨਹੀਂ: ਰਾਜੇਵਾਲ

By

Published : Dec 1, 2020, 9:53 PM IST

ਨਵੀਂ ਦਿੱਲੀ: ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਦੂਸਰੀ ਬੈਠਕ ਮੰਗਲਵਾਰ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਈ, ਜਿਸ ਵਿੱਚ ਕੁੱਲ 35 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ। ਬੈਠਕ ਦੁਪਹਿਰ ਤਿੰਨ ਵਜੇ ਸ਼ੁਰੂ ਹੋਈ ਅਤੇ ਸ਼ਾਮ ਦੇ ਲਗਭਗ 6 ਵਜੇ ਤੱਕ ਜਾਰੀ ਰਹੀ। ਮੀਟਿੰਗ ਉਪਰੰਤ ਕਿਸਾਨ ਆਗੂਆਂ ਨੇ ਇਸਨੂੰ ਬੇਸਿੱਟਾ ਦੱਸਿਆ।

ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਇੱਕ ਕਮੇਟੀ ਬਣਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਸਿਰੇ ਤੋਂ ਨਕਾਰ ਦਿੱਤਾ। ਕਿਸਾਨ ਆਗੂਆਂ ਅਨੁਸਾਰ ਇਹ ਕਮੇਟੀ ਰਾਹੀਂ ਸਰਕਾਰ ਕਿਸਾਨ ਕਾਨੂੰਨਾਂ ਦਾ ਮਾਮਲਾ ਠੰਢੇ ਬਸਤੇ ਵਿੱਚ ਪਾਉਣਾ ਚਾਹੁੰਦੀ ਹੈ ਅਤੇ ਕਿਸਾਨ ਇਸ ਲਈ ਰਾਜ਼ੀ ਨਹੀਂ। ਸੋ ਹੁਣ ਕਿਸਾਨਾਂ ਅਤੇ ਸਰਕਾਰ ਵਿਚਕਾਰ ਅਗਲੀ ਮੀਟਿੰਗ ਅਗਲੀ ਮੀਟਿੰਗ 3 ਦਸੰਬਰ ਵੀਰਵਾਰ ਨੂੰ ਚਰਚਾ ਕਰਨ ਲਈ ਸੱਦੀ ਗਈ ਹੈ।

ਮੀਟਿੰਗ 'ਚੋਂ ਸਿਰਫ਼ ਚਰਚਾ ਨਿਕਲੀ ਹੋਰ ਕੁੱਝ ਨਹੀਂ: ਰਾਜੇਵਾਲ

ਬੈਠਕ ਤੋਂ ਬਾਅਦ ਬੱਸ ਰਾਹੀਂ ਵਾਪਸ ਜਾ ਰਹੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕੇਂਦਰ ਨਾਲ ਹੋਈ ਮੀਟਿੰਗ ਵਿੱਚ ਕੁੱਝ ਵੀ ਨਹੀਂ ਨਿਕਲਿਆ ਹੈ, ਸਿਰਫ਼ ਤੇ ਸਿਰਫ਼ ਚਰਚਾ ਹੀ ਹੋਈ ਹੈ। ਇਸਤੋਂ ਵੱਧ ਕੁੱਝ ਵੀ ਨਹੀਂ ਰਿਹਾ। ਸੋ ਉਨ੍ਹਾਂ ਨੇ ਵੀ ਕੇਂਦਰ ਨੂੰ ਕਹਿ ਦਿੱਤਾ ਹੈ ਕਿ ਅੰਦੋਲਨ ਜਾਰੀ ਰਹੇਗਾ।

ਮੀਟਿੰਗ ਦੌਰਾਨ ਐਮਐਸਪੀ ਦੀ ਪ੍ਰੈਜੇਂਟੇਸ਼ਨ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਨਹੀਂ ਹੈ, ਪਤਾ ਨਹੀਂ ਮੀਡੀਆ ਨੂੰ ਕਿਸ ਨੇ ਇਸ ਬਾਰੇ ਕਿਹਾ ਹੈ। ਅਸੀਂ ਇਸ ਨੂੰ ਮਨਜੂਰ ਹੀ ਨਹੀਂ ਕੀਤਾ।

ਮੀਟਿੰਗ 'ਚੋਂ ਸਿਰਫ਼ ਚਰਚਾ ਨਿਕਲੀ ਹੋਰ ਕੁੱਝ ਨਹੀਂ: ਰਾਜੇਵਾਲ

ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਅਤੇ ਗੁਰਨਾਮ ਸਿੰਘ ਚੰਡੂਨੀ ਨੇ ਵੀ ਮੀਟਿੰਗ ਨੂੰ ਬੇਸਿੱਟਾ ਦੱਸਿਆ ਕਿਉਂਕਿ ਸਰਕਾਰ ਕਮੇਟੀ ਬਣਾਉਣ 'ਤੇ ਜ਼ੋਰ ਪਾ ਰਹੀ ਹੈ, ਜੋ ਕਿਸਾਨਾਂ ਨੂੰ ਪ੍ਰਵਾਨ ਨਹੀਂ। ਕਿਉਂਕਿ ਪਹਿਲਾਂ ਵੀ ਕੇਂਦਰ ਨੇ ਕਮੇਟੀਆਂ ਬਣਾਈਆਂ ਸਨ ਪਰੰਤੂ ਕੋਈ ਫ਼ੈਸਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਨੂੰ ਲਿਖਤੀ ਰੂਪ ਵਿੱਚ ਲਿਖ ਕੇ ਦੇਣ ਲਈ ਕਿਹਾ ਹੈ, ਜਿਸ ਬਾਰੇ ਕਿਸਾਨ ਸ਼ਾਮ ਨੂੰ ਮੀਟਿੰਗ ਕਰਕੇ ਇੱਕ-ਇੱਕ ਪੁਆਇੰਟ ਲਿਖ ਕੇ ਕੇਂਦਰ ਨੂੰ ਦੇਣਗੇ। ਉਪਰੰਤ 3 ਤਰੀਕ ਤੋਂ ਲਗਾਤਾਰ ਮੀਟਿੰਗਾਂ ਜਾਰੀ ਰਹਿਣਗੀਆਂ ਅਤੇ ਕਿਸਾਨ ਆਪਣਾ ਅੰਦੋਲਨ ਜਾਰੀ ਰੱਖਣਗੇ।

ABOUT THE AUTHOR

...view details