ਨਵੀਂ ਦਿੱਲੀ: ਅੱਜ ਸਾਲ ਦਾ ਦੂਜਾ ਚੰਦਰ ਗ੍ਰਹਿਣ ਲੱਗੇਗਾ। ਇਹ ਗ੍ਰਹਿਣ ਰਾਤ ਨੂੰ 11: 15 ਵਜੇ ਸ਼ੁਰੂ ਹੋਵੇਗਾ ਅਤੇ ਦੇਰ ਰਾਤ 2:34 ਵਜੇ ਸਮਾਪਤ ਹੋਵੇਗਾ। ਉਪ ਛਾਇਆ ਵਿੱਚ ਪੂਰਾ ਚੰਦਰ ਗ੍ਰਹਿਣ ਨਹੀਂ ਹੁੰਦਾ। ਇਸ ਵਿੱਚ ਚੰਦਰਮਾ ਸਿਰਫ਼ ਧੁੰਥਲਾ ਵਿਖਾਈ ਪੈਂਦਾ ਹੈ।
ਇਹ ਚੰਦਰ ਗ੍ਰਹਿਣ ਬ੍ਰਿਸ਼ਚਕ ਰਾਸ਼ੀ ਤੇ ਜੇਠ ਨਛੱਤਰ 'ਚ ਲੱਗ ਰਿਹਾ ਹੈ। ਉੱਥੇ ਹੀ ਸੂਰਜ ਗ੍ਰਹਿਣ 21 ਜੂਨ ਨੂੰ ਲੱਗੇਗਾ। ਇਸ ਤੋਂ ਪਹਿਲਾਂ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਜਨਵਰੀ ਦੇ ਮਹੀਨੇ ਵਿੱਚ ਲੱਗ ਚੁੱਕਾ ਹੈ। ਇਸ ਤੋਂ ਇਲਾਵਾ ਇਸ ਸਾਲ 2 ਚੰਦਰ ਗ੍ਰਹਿਣ ਹੋਰ ਤੇ 1 ਸੂਰਜ ਗ੍ਰਹਿਣ ਲਗੇਗਾ।
21 ਜੂਨ ਨੂੰ ਸੂਰਜ ਗ੍ਰਹਿਣ ਦਾ ਸਮਾਂ
ਸਵੇਰੇ 9.15 ਵਜੇ ਅੰਸ਼ਕ ਗ੍ਰਹਿਣ ਸ਼ੁਰੂ
ਸਵੇਰੇ 10.17 ਵਜੇ ਪੂਰਨ ਗ੍ਰਹਿਣ ਸ਼ੁਰੂ