ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾ 2020 ਵਿੱਚ ਭਾਜਪਾ-ਜੇਡੀਯੂ ਇਕੱਠੇ ਚੋਣਾਂ ਵਿੱਚ ਉਤਰਣਗੇ। ਦੋਵੇਂ ਦਲਾਂ ਦੇ ਵਿਚਕਾਰ ਸੀਟਾਂ ਸਾਂਝੀ ਕੀਤੀ ਜਾ ਰਹੀ ਹੈ। ਭਾਜਪਾ ਨੇ ਅੱਜ 46 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਦੱਸਦਈਏ ਕਿ ਹੈ ਕਿ ਸੀਟ ਵੰਡ ਦੀ ਸਹਿਮਤੀ ਤੋਂ ਬਾਅਦ ਜਨਤਾ ਦਲ ਯੂਨਾਈਟਡ ਪਹਿਲਾਂ ਹੀ 115 ਸੀਟਾਂ ਉੱਤੇ ਲੜਨ ਵਾਲੇ ਆਪਣੇ ਸਾਰੇ ਮੈਂਬਰਾਂ ਦੇ ਨਾਂਅ ਦਾ ਐਲਾਨ ਕਰ ਚੁੱਕੀ ਹੈ।
ਬਿਹਾਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਹੋਰ 46 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ - second list of bjp candidate for bihar assembly election
ਬਿਹਾਰ ਚੋਣਾਂ ਦੇ ਲਈ 28 ਅਕਤੂਬਰ, 3 ਅਤੇ 7 ਨਵੰਬਰ ਨੂੰ ਵੋਟਾਂ ਪੈਣਗੀਆਂ। ਪਹਿਲੇ ਪੜਾਅ ਦੇ ਲਈ ਨਾਮਕਰਣ ਕੀਤੇ ਜਾ ਰਹੇ ਹਨ। ਤਾਜ਼ਾ ਜਾਣਕਾਰੀ ਵਿੱਚ ਭਾਜਪਾ ਨੇ 46 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
ਇਸ ਤੋਂ ਪਹਿਲਾਂ ਭਾਜਪਾ ਨੇ 6 ਅਕਤੂਬਰ ਨੂੰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਐਤਵਾਰ ਨੂੰ ਬਿਹਾਰ ਚੋਣਾਂ ਦੇ ਲਈ ਭਾਜਪਾ ਨੇ ਜਿਹੜੀਆਂ 46 ਸੀਟਾਂ ਉੱਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿੱਚ ਸੀਤਾਮੜ੍ਹੀ, ਸਿਵਾਨ ਅਤੇ ਗੋਪਾਲਗੰਜ ਵਿਧਾਨ ਸਭਾ ਸੀਟਾਂ ਸ਼ਾਮਲ ਹਨ।
ਪਹਿਲੀ ਸੂਚੀ ਵਿੱਚ ਭਾਜਪਾ ਬਕਸਰ ਵਿਧਾਨ ਸਭਾ ਸੀਟ ਤੋਂ ਪਰਸ਼ੁਰਾਮ ਚਤੁਰਵੇਦੀ, ਜਦਕਿ ਅਰਵਲ ਵਿਧਾਨ ਸਭਾ ਸੀਟ ਤੋਂ ਦੀਪਕ ਸ਼ਰਮਾ ਨੂੰ ਟਿਕਟ ਦਿੱਤਾ ਸੀ। ਇਨ੍ਹਾਂ ਦੋਵਾਂ ਦੇ ਨਾਂਅ ਤੋਂ ਇਲਾਵਾ ਭਾਜਪਾ ਦੀ ਪਹਿਲੀ ਸੂਚੀ ਵਿੱਚ ਸ਼੍ਰੇਅਸੀ ਸਿੰਘ ਦਾ ਨਾਂਅ ਸ਼ਾਮਲ ਰਿਹਾ ਸੀ। ਸ਼੍ਰੇਅਸੀ ਸਿੰਘ ਨੂੰ ਪਾਰਟੀ ਨੇ ਜਮੁਈ ਤੋਂ ਉਮੀਦਵਾਰ ਬਣਾਇਆ ਗਿਆ ਹੈ। ਕੁੱਝ ਦਿਨ ਪਹਿਲਾਂ ਹੀ ਦਿੱਲੀ ਵਿੱਚ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਵਾਈ ਸੀ।