ਪੰਜਾਬ

punjab

ETV Bharat / bharat

ਨਨਕਾਣਾ ਸਾਹਿਬ ਹਮਲਾ ਮਾਮਲਾ: ਪਾਕਿ ਸਫ਼ਾਰਤਖਾਨੇ ਨੇੜੇ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੱਥੋਪਾਈ - ਨਨਕਾਣਾ ਸਾਹਿਬ ਹਮਲਾ ਮਾਮਲਾ

ਨਨਕਾਣਾ ਸਾਹਿਬ ਉੱਤੇ ਹਮਲੇ ਦੇ ਵਿਰੋਧ ਵਿੱਚ ਪਾਕਿਸਤਾਨ ਸਫਾਰਤਖਾਨੇ ਨੇੜੇ ਪ੍ਰਦਰਸ਼ਨ ਦੌਰਾਨ ਬਜਰੰਗ ਦਲ, ਦੁਰਗਾ ਵਾਹਿਨੀ ਦੇ ਵਰਕਰਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪ ਹੋ ਗਈ।

Scuffle between protesters and police
ਪਾਕਿ ਸਫ਼ਾਰਤਖਾਨੇ ਨੇੜੇ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੱਥੋਪਾਈ

By

Published : Jan 7, 2020, 1:16 PM IST

ਨਵੀਂ ਦਿੱਲੀ: ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਉੱਤੇ ਭੀੜ ਵੱਲੋਂ ਕੀਤੇ ਹਮਲੇ ਦੇ ਵਿਰੋਧ ਵਿੱਚ ਪਾਕਿਸਤਾਨ ਸਫਾਰਤਖਾਨੇ ਨੇੜੇ ਪ੍ਰਦਰਸ਼ਨ ਦੌਰਾਨ ਬਜਰੰਗ ਦਲ, ਦੁਰਗਾ ਵਾਹਿਨੀ ਦੇ ਵਰਕਰਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੱਥੋਪਾਈ ਹੋ ਗਈ।

ਪਾਕਿ ਸਫ਼ਾਰਤਖਾਨੇ ਨੇੜੇ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੱਥੋਪਾਈ

ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਲੰਘੇ ਸ਼ੁੱਕਰਵਾਰ ਨੂੰ ਪਾਕਿਸਤਾਨ ਵਿਚ ਸਥਾਨਕ ਲੋਕਾਂ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਮੁੱਖ ਗੇਟ 'ਤੇ ਬਹੁਤ ਸਾਰੇ ਪੱਥਰ ਮਾਰੇ ਸਨ। ਮੁੱਖ ਗੇਟ ਦੇ ਬਾਹਰ ਖੜ੍ਹੇ ਹੋ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਪੱਥਰ ਵੀ ਸੁੱਟੇ ਗਏ।

ਇਸ ਦੇ ਨਾਲ ਹੀ ਗੁਰਦੁਆਰਾ ਨਨਕਾਣਾ ਸਾਹਿਬ ਦਾ ਨਾਂਅ ਬਦਲਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਹ ਵਿਵਾਦ ਦੋ ਮਹੀਨੇ ਪਹਿਲਾਂ ਸਿੱਖ ਲੜਕੀ ਜਗਜੀਤ ਕੌਰ ਦੇ ਮੁਸਲਿਮ ਨੌਜਵਾਨ ਦੇ ਧਰਮ ਪਰਿਵਰਤਨ ਨਾਲ ਸਬੰਧਤ ਹੈ।

ਸਿੱਖ ਭਾਈਚਾਰੇ ਦੇ ਵਿਰੋਧ ਤੋਂ ਬਾਅਦ ਪੁਲਿਸ ਨੇ 3 ਸਤੰਬਰ, 2019 ਨੂੰ ਕੁੜੀ ਨੂੰ ਛੁੱਡਾ ਕੇ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਸੀ।

ABOUT THE AUTHOR

...view details