ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਹਰ ਵਿਭਾਗ ਵਲੋਂ ਸਾਵਧਾਨੀ ਵਰਤੀ ਜਾ ਰਹੀ ਹੈ। ਉਡਾਣ ਵਿੱਚ ਕੁੱਲ 80 ਯਾਤਰੀ ਸਵਾਰ ਸਨ। ਭਾਰਤੀ ਕਸਟਮ ਵਿਭਾਗ ਨੇ ਦਿੱਲੀ ਹਵਾਈ ਅੱਡੇ ਉੱਤੇ ਯਾਤਰੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਜਾਂਚ ਦੀਆਂ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਹੈ।
ਦੱਸ ਦੇਈਏ ਕਿ ਮੰਗਲਵਾਰ ਨੂੰ ਇਟਲੀ ਨੇ ਦੱਸਿਆ ਕਿ 8,514 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਇਸ ਦੇ ਨਾਲ ਹੀ 631 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁੱਲ 1,004 ਮਰੀਜ਼ ਠੀਕ ਹੋ ਚੁੱਕੇ ਹਨ। ਸਿਵਲ ਪ੍ਰੋਟੈਕਸ਼ਨ ਵਿਭਾਗ ਦੇ ਮੁਖੀ ਏਂਜਲੋ ਬੋਰੇਲੀ, ਜੋ ਕੋਰੋਨਾ ਵਾਇਰਸ ਐਮਰਜੈਂਸੀ ਦਾ ਰਾਸ਼ਟਰੀ ਕਮਿਸ਼ਨਰ ਵੀ ਹੈ।