ਨਵੀਂ ਦਿੱਲੀ: ਜੋਤੀਰਾਦਿੱਤਿਆ ਦੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਿੰਧੀਆ ਨੂੰ ਭਾਜਪਾ ਵਿੱਚ ਸਨਮਾਨ ਨਹੀਂ ਮਿਲੇਗਾ।
ਰਾਹੁਲ ਗਾਂਧੀ ਨੇ ਕਿਹਾ, "ਇਹ ਵਿਚਾਰਧਾਰਾ ਦੀ ਲੜਾਈ ਹੈ, ਜਿੱਥੇ ਇੱਕ ਪਾਸੇ ਕਾਂਗਰਸ ਹੈ ਤੇ ਦੂਜੇ ਪਾਸੇ ਆਰਐਸਐਸ-ਭਾਜਪਾ। ਜੋਤੀਰਾਦਿੱਤਿਆ ਦੀ ਵਿਚਾਰਧਾਰਾ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਮੇਰੇ ਨਾਲ ਕਾਲਜ ਵਿੱਚ ਸਨ, ਸਿੰਧੀਆ ਨੂੰ ਆਪਣੇ ਸਿਆਸੀ ਭਵਿੱਖ ਦਾ ਡਰ ਪੈ ਗਿਆ ਸੀ ਜਿਸ ਕਾਰਨ ਉਨ੍ਹਾਂ ਨੇ ਆਪਣੀ ਵਿਚਾਰਧਾਰਾ ਨੂੰ ਜੇਬ ਵਿੱਚ ਰੱਖ ਲਿਆ ਤੇ ਆਰਐਸਐਸ ਵਿੱਚ ਚਲੇ ਗਏ। ਸਿੰਧੀਆ ਨੂੰ ਭਾਜਪਾ ਵਿੱਚ ਸਨਮਾਨ ਨਹੀਂ ਮਿਲੇਗਾ।"
ਇਸ ਦੇ ਨਾਲ ਹੀ ਜਦੋਂ ਰਾਹੁਲ ਤੋਂ ਇਹ ਪੁੱਛਿਆ ਗਿਆ ਕਿ ਉਹ ਆਪਣੀ ਮੁੱਖ ਟੀਮ ਦੇ ਮੈਂਬਰਾਂ ਨੂੰ ਰਾਜ ਸਭਾ ਵਿੱਚ ਕਿਉਂ ਨਹੀਂ ਭੇਜਦੇ ਤਾਂ ਰਾਹੁਲ ਨੇ ਕਿਹਾ, "ਮੈਂ ਕਾਂਗਰਸ ਪ੍ਰਧਾਨ ਨਹੀਂ ਹਾਂ, ਮੈਂ ਰਾਜ ਸਭਾ ਦੇ ਉਮੀਦਵਾਰਾਂ 'ਤੇ ਫ਼ੈਸਲਾ ਨਹੀਂ ਲੈ ਰਿਹਾ।"