ਨਵੀ ਦਿੱਲੀ: ਸਾਇੰਸ ਅਤੇ ਤਕਨੀਕੀਮੰਤਰੀ ਡਾ. ਹਰਸ਼ਵਰਧਨ ਵਲੋਂ ਪੂਰਬੀ ਦਿੱਲੀ ਦੇ ਨਿਰਮਾਣ ਵਿਹਾਰ ਵਿੱਚ ਕਰਵਾਈ ਗਈ 'ਵਿਜੈ ਸੰਕਲਪ ਸਭਾ' ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਲ 2014 ਵਿੱਚ ਭਾਰਤ ਦੇ 132 ਲੋਕਾਂ 'ਤੇ ਦੈਵੀ ਸ਼ਕਤੀ ਦੀ ਕਿਰਪਾ ਹੋਈ ਸੀ। ਇਸ ਕਾਰਨ ਹੀਭਾਰਤ ਦੇ ਲੋਕਾਂ ਨੂੰ ਨਰਿੰਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਮਿਲਿਆ ਹੈ।
'PM ਮੋਦੀ ਹੀ ਭਾਰਤ ਨੂੰ ਬਣਾਉਣਗੇ ਵਿਸ਼ਵ ਵਿਜੇਤਾ'
ਸਾਇੰਸ ਅਤੇ ਤਕਨੀਕੀ ਮੰਤਰੀ ਡਾ. ਹਰਸ਼ਵਰਧਨ ਨੇ ਦਿੱਲੀ ਵਿਖੇ ਨਿਰਮਾਣ ਵਿਹਾਰ 'ਚ ਕਰਵਾਏ 'ਵਿਜੈ ਸੰਕਲਪ ਸਭਾ' ਨੂੰ ਕੀਤਾ ਸੰਬੋਧਨ। ਹਰਸ਼ਵਰਧਨ ਬੋਲੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਭਾਰਤ ਨੂੰ 'ਵਿਸ਼ਵ ਵਿਜੇਤਾ' ਬਣਾਵੇਗਾ, ਜਿਸ ਦੀ ਭਵਿੱਖਬਾਣੀ 500 ਸਾਲ ਪਹਿਲਾਂ ਹੋ ਗਈ ਸੀ।
ਸਾਇੰਸ ਮੰਤਰੀ ਡਾ. ਹਰਸ਼ਵਰਧਨ ਦਾਭਾਸ਼ਣ ਇੱਥ ਹੀ ਨਹੀਂ ਰੁਕਿਆ, ਉਨ੍ਹਾਂ ਨੇ ਅੱਗੇ ਕਿਹਾ ਕਿ ਬਚਪਨ 'ਚ ਉਨ੍ਹਾਂ ਨੇ ਇੱਕ ਕਿਤਾਬ ਪੜ੍ਹੀ ਸੀ ਜਿਸ 'ਚ ਦੁਨੀਆਂ ਦੇ ਕਈ ਵੱਡੇ ਭਵਿੱਖਕਰਤਾ ਨੇ ਆਪੋਂ-ਆਪਣੀ ਭਵਿੱਖਬਾਣੀ ਲਿਖੀ ਸੀ। ਜਦੋਂ ਉਹ ਸਾਰੀਆਂ ਭਵਿੱਖਬਾਣੀਆਂ ਨੂੰ ਵਿਸਤਾਰ ਨਾਲ ਪੜ੍ਹਿਆ ਗਿਆ ਤਾਂ ਸਭ 'ਚ ਇੱਕ ਗੱਲ ਅਜਿਹੀ ਸੀ, ਜੋਇੱਕੋ ਜਿਹੀ ਸੀ। ਸਾਰੇ ਭਵਿੱਖਕਰਤਾ ਨੇ ਲਿਖਿਆ ਸੀ ਕਿ ਭਾਰਤ 21 ਵੀਂ ਸਦੀ ਵਿੱਚ 'ਵਿਸ਼ਵ ਗੁਰੂ' ਬਣੇਗਾ ਅਤੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਾਲੇ ਦਾ ਜਨਮ ਹੋ ਚੁੱਕਾ ਹੈ, ਜੋ21 ਵੀਂ ਸਦੀ ਦੇ ਪਹਿਲੇ-ਦੂਜੇ ਦਹਾਕੇ ਵਿੱਚ ਭਾਰਤ ਉਚਾਈਆਂ 'ਤੇ ਪਹੁੰਚਾਉਣ ਦੀ ਨੀਂਹ ਰੱਖੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ 40-45 ਸਾਲਾਂ ਵਿੱਚ ਉਨ੍ਹਾਂ ਦੀ ਨਜ਼ਰ ਤਲਾਸ਼ ਰਹੀ ਸੀ ਕਿ ਜੋ ਭਾਰਤ ਨੂੰ ਉੱਚਾ ਚੁੱਕੇਗਾ। ਇਨ੍ਹਾਂ ਸਾਲਾਂ ਵਿੱਚ ਉਨ੍ਹਾਂ ਨੇ ਕਈ ਲੋਕ ਵੇਖੇ ਹਨ,ਜਿਨ੍ਹਾਂ ਨੇ ਭਾਰਤ ਲਈ ਮਹੱਤਵਪੂਰਨ ਕੰਮ ਕੀਤੇ ਹਨ। ਹਰਸ਼ਵਰਧਨ ਨੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀਨਾਲ ਕੰਮ ਕੀਤਾ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਮੋਦੀ ਹੀ ਉਹ ਸਖ਼ਸ਼ ਹਨ ਜਿਸ ਦਾ ਜ਼ਿਕਰ ਉਹ 500 ਸਾਲ ਪਹਿਲਾ ਦੁਨੀਆਂ ਦੇ ਵੱਡੇ-ਵੱਡੇ ਭਵਿੱਖਕਰਤਾ ਨੇ ਆਪਣੀ ਭਵਿੱਖਬਾਣੀ ਵਿੱਚ ਕੀਤਾ ਸੀ।