ਪੰਜਾਬ

punjab

ETV Bharat / bharat

ਜਾਨਲੇਵਾ ਹੋਇਆ ਦਿੱਲੀ ਦਾ ਪ੍ਰਦੂਸ਼ਣ, 14 ਅਤੇ 15 ਨਵੰਬਰ ਨੂੰ ਬੰਦ ਰਹਿਣਗੇ ਸਕੂਲ

ਦਿੱਲੀ-ਐਨਸੀਆਰ ਵਿੱਚ ਵੱਧ ਰਹੇ ਪ੍ਰਦੂਸ਼ਣ ਕਾਰਨ 14 ਅਤੇ 15 ਨਵੰਬਰ ਨੂੰ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਫ਼ੋਟੋ

By

Published : Nov 13, 2019, 11:24 PM IST

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਵੱਧ ਰਿਹਾ ਪ੍ਰਦੁਸ਼ਣ ਜਾਣਲੇਵਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਦਿੱਲੀ-ਐਨਸੀਆਰ ਦੇ ਸਾਰੇ ਸਕੂਲ ਅਗਲੇ ਦੋ ਦਿਨਾਂ ਲਈ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਉੱਥੇ ਹੀ ਨੋਇਡਾ, ਗਾਜੀਆਬਾਦ, ਗੁਰੂਗ੍ਰਾਮ ਵਿੱਚ ਵੀ ਸਾਰੇ ਸਕੂਲ 14 ਅਤੇ 15 ਨਵੰਬਰ ਨੂੰ ਬੰਦ ਰਹਿਣਗੇ। ਬੁੱਧਵਾਰ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹੋਈ ਬੈਠਕ ਵਿੱਚ ਦਿੱਲੀ-ਐਨ.ਸੀ.ਆਰ. 'ਚ ਵਧ ਰਹੇ ਪ੍ਰਦੂਸ਼ਣ ਕਾਰਨ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।

ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਰਹਿੰਦੇ ਲੋਕਾਂ ਨੂੰ ਅੱਜ ਦੂਜੇ ਦਿਨ ਬੁੱਧਵਾਰ ਨੂੰ ਵੀ ਕੋਈ ਰਾਹਤ ਨਹੀਂ ਮਿਲੀ ਹੈ। ਅੱਜ ਸਾਰੇ ਇਲਾਕਿਆਂ ਦੀ ਹਵਾ ਗੰਭੀਰ ਸ਼੍ਰੇਣੀ ਵਿੱਚ ਹੈ। ਦਿੱਲੀ ਦੇ ਆਰਕੇਪੁਰਮ ਇਲਾਕੇ ਵਿੱਚ ਹਵਾ ਦੀ ਗੁਣਵੱਤਾ 447 ਤੇ ਹੈ। ਗ੍ਰੇਟਰ ਨੌਇਡਾ ਵਿੱਚ ਇਹ ਪੱਧਰ 458 ਤੇ ਪੁੱਜ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀ ਮੁਤਾਬਕ ਸਰਦੀਆਂ ਦੀ ਸ਼ੁਰੂਆਤ ਹੋਣ ਨਾਲ ਤਾਪਮਾਨ ਵਿੱਚ ਗਿਰਾਵਟ ਕਾਰਨ ਹਵਾ 'ਚ ਠੰਢਕ ਬਹੁਤ ਜ਼ਿਆਦਾ ਵਧ ਗਈ ਹੈ ਜਿਸ ਕਾਰਨ ਪ੍ਰਦੂਸ਼ਣ ਦੇ ਤੱਤ ਜ਼ਮੀਨ ਦੇ ਲਾਗੇ ਜਮ੍ਹਾ ਹੋ ਰਹੇ ਹਨ।ਇਸ ਤੋਂ ਪਹਿਲਾਂ ਦਿੱਲੀ 'ਚ ਹਵਾ ਦਾ ਮਿਆਰ ਕੁਝ ਦਿਨ ਬਿਹਤਰ ਰਹਿਣ ਤੋਂ ਬਾਅਦ ਮੰਗਲਵਾਰ ਸਵੇਰੇ ਇੱਕ ਵਾਰ ਫਿਰ ਗੁਆਂਢੀ ਰਾਜਾਂ 'ਚ ਸੜ ਰਹੀ ਪਰਾਲ਼ੀ ਕਾਰਨ ਗੰਭੀਰ ਸ਼੍ਰੇਣੀ ਵਿੱਚ ਪੁੱਜ ਗਿਆ ਸੀ। ਉੱਥੇ ਹੀ ਨੋਇਡਾ ਦੇ ਸੈਕਟਰ 125 'ਚ, ਬੁੱਧਵਾਰ ਸਵੇਰੇ ਹਵਾ ਦੀ ਗੁਣਵੱਤਾ 466 ਰਿਹਾ।

ਦੱਸਦਈਏ ਕਿ ਅੱਜ ਸੁਪਰੀਮ ਕੋਰਟ ਨੇ ਕੇਂਦਰ ਨੂੰ ਉੱਤਰ ਭਾਰਤ ਅਤੇ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਲਈ ਹੱਲ ਲੱਭਣ ਲਈ ਹਾਈਡ੍ਰੋਜਨ ਅਧਾਰਤ ਬਾਲਣ ਤਕਨਾਲੋਜੀ ਦੀ ਪੜਚੋਲ ਕਰਨ ਦੇ ਆਦੇਸ਼ ਦਿੱਤੇ ਹਨ।

ABOUT THE AUTHOR

...view details