ਪੰਜਾਬ

punjab

ETV Bharat / bharat

ਪ੍ਰਦੂਸ਼ਣ ਨੂੰ ਲੈ ਕੇ ਸਖ਼ਤ ਹੋਇਆ ਸੁਪਰੀਮ ਕੋਰਟ, ਕਿਹਾ- ਸ਼ਹਿਰ ਨੂੰ ਇੱਕੋ ਵਾਰ ਵਿਸਫੋਟਕ ਨਾਲ ਉਡਾ ਦਿਓ - ਪ੍ਰਦੂਸ਼ਣ ਨੂੰ ਲੈ ਸੁਪਰੀਮ ਕੋਰਟ ਸਖ਼ਤ

ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਮਾਮਲੇ ਉੱਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਲੋਕ ਗੈਸ ਚੈਂਬਰ ਵਿੱਚ ਘੁੱਟ-ਘੁੱਟ ਕੇ ਕਿਉਂ ਮਰਨ, ਇਸ ਤੋਂ ਬਿਹਤਰ ਹੈ ਕਿ ਵਿਸਫੋਟਕ ਦੇ 15 ਬੈਗ ਲਗਾ ਕੇ ਇੱਕੋਂ ਵਾਰ ਪੂਰੇ ਸ਼ਹਿਰ ਨੂੰ ਉਡਾ ਦਿਓ।

ਫ਼ੋਟੋ।

By

Published : Nov 25, 2019, 4:28 PM IST

ਨਵੀਂ ਦਿੱਲੀ: ਦਿੱਲੀ- ਐਨਸੀਆਰ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਅਹਿਮ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਫਿਰ ਤੋਂ ਝਾੜ ਪਾਈ ਹੈ।

ਪਰਾਲੀ ਸਾੜਨ ਨੂੰ ਲੈ ਕੇ ਹੋ ਰਹੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਝਾੜ ਪਾਉਂਦਿਆਂ ਕਿਹਾ, "ਮੁੱਖ ਸਕੱਤਰ, ਅਸੀਂ ਸੂਬੇ ਦੀ ਹਰ ਮਸ਼ੀਨਰੀ ਨੂੰ ਪਰਾਲੀ ਸਾੜਨ ਨੂੰ ਲੈ ਕੇ ਜ਼ਿੰਮੇਵਾਰ ਠਹਿਰਾਵਾਂਗੇ। ਅਸੀਂ ਇਸ ਤਰ੍ਹਾਂ ਲੋਕਾਂ ਨੂੰ ਮਰਨ ਨਹੀਂ ਦੇ ਸਕਦੇ। ਦਿੱਲੀ ਦਾ ਸਾਹ ਘੁੱਟ ਰਿਹਾ ਹੈ, ਕਿਉਂਕਿ ਤੁਸੀਂ ਉਪਾਵਾਂ ਨੂੰ ਲਾਗੂ ਕਰਨ ਵਿੱਚ ਸਮਰੱਥ ਨਹੀਂ ਹੋ। ਇਸ ਦਾ ਮਤਲਬ ਇਹ ਨਹੀਂ ਹੈ ਕਿ ਦਿੱਲੀ-ਐੱਨਸੀਆਰ ਵਿੱਚ ਲੋਕਾਂ ਨੂੰ ਕੈਂਸਰ ਨਾਲ ਮਰਨਾ ਚਾਹੀਦਾ ਹੈ ਅਤੇ ਪੀੜਤ ਹੋਣਾ ਚਾਹੀਦਾ ਹੈ।"

ਸੁਪਰੀਮ ਕੋਰਟ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ, "ਲੋਕਾਂ ਨੂੰ ਗੈਸ ਚੈਂਬਰ ਵਿੱਚ ਰਹਿਣ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ ? ਇਸ ਤੋਂ ਬਿਹਤਰ ਹੈ ਉਨ੍ਹਾਂ ਨੂੰ ਇੱਕੋ ਵਾਰ ਵਿੱਚ ਹੀ ਮਾਰ ਦਿੱਤਾ ਜਾਵੇਗਾ। ਵਿਸਫੋਟਕ ਦੇ 15 ਬੈਗ ਲਗਾ ਕੇ ਇੱਕੋਂ ਵਾਰ ਪੂਰੇ ਸ਼ਹਿਰ ਨੂੰ ਉਡਾ ਦਿਓ। ਆਮ ਜਨਤਾ ਇਹ ਸਭ ਕਿਉਂ ਬਰਦਾਸ਼ ਕਰੇ ?"

ABOUT THE AUTHOR

...view details