ਨਵੀਂ ਦਿੱਲੀ: ਕਲਕੱਤਾ ਹਾਈ ਕੋਰਟ ਨੇ ਕਾਲੀ ਪੂਜਾ ਅਤੇ ਹੋਰ ਤਿਉਹਾਰਾਂ ਉੱਤੇ ਪਟਾਕਿਆਂ ਦੀ ਵਰਤੋਂ ਅਤੇ ਉਸ ਦੀ ਵਿਕਰੀ ਉੱਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਹੈ। ਜਿਸ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਗਈ ਸੀ ਪਰ ਸਿਖਰਲੀ ਅਦਾਲਤ ਨੇ ਇਸ ਉੱਤੇ ਦਖ਼ਲਅੰਦਾਜ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਕਲਕੱਤਾ ਹਾਈਕੋਰਟ ਨੇ ਪੱਛਮੀ ਬੰਗਾਲ ਵਿੱਚ ਛਠ ਪੂਜਾ ਮਨਾਉਣ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ। ਹਾਈਕੋਰਟ ਨੇ ਸਰਕਾਰ ਨੂੰ ਨਿਰਦੇਸ਼ ਦਿੱਤੇ ਸੀ ਕਿ ਆਉਣ ਵਾਲੇ ਤਿਉਹਾਰਾਂ ਵਿੱਚ ਪਟਾਕਿਆਂ ਉੱਤੇ ਰੋਕ ਦੇ ਫੈਸਲੇ ਦਾ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ।