ਨਵੀਂ ਦਿੱਲੀ: ਉੱਨਾਵ ਜ਼ਬਰ ਜਨਾਹ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਪੀੜਤਾ ਦੇ ਚਾਚੇ ਨੂੰ ਰਾਏਬਰੇਲੀ ਜੇਲ੍ਹ ਤੋਂ ਤਿਹਾੜ ਜੇਲ੍ਹ ਬਦਲਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਕਿਹਾ ਕਿ ਉੱਨਾਵ ਪੀੜਤਾ ਦਾ ਇਲਾਜ ਲਖਨਊ ਦੇ ਹਸਪਤਾਲ 'ਚ ਹੀ ਹੋਵੇਗਾ।
ਉੱਨਾਵ ਮਾਮਲਾ: ਪੀੜਤਾ ਦੇ ਚਾਚਾ ਨੂੰ ਤਿਹਾੜ ਜੇਲ੍ਹ ਬਦਲਣ ਦੇ ਹੁਕਮ SC - ਬਲਾਤਕਾਰ
ਉੱਨਾਵ ਬਲਾਤਕਾਰ ਮਾਮਲੇ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਪੀੜਤਾ ਦੇ ਚਾਚਾ ਨੂੰ ਤਿਹਾੜ ਜੇਲ੍ਹ ਬਦਲਣ ਦੇ ਹੁਕਮ ਦਿੱਤੇ ਹਨ।
ਫ਼ੋਟੋ
ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਕੋਈ ਵੀ ਮੀਡੀਆ ਹਾਊਸ ਸਿੱਧੇ, ਅਸਿੱਧੇ ਤੌਰ ਜਾ ਕਿਸੇ ਵੀ ਤਰੀਕੇ ਨਾਲ ਉੱਨਾਵ ਬਲਾਤਕਾਰ ਪੀੜਤਾ ਦੀ ਪਹਿਚਾਣ ਉਜਾਗਰ ਨਹੀਂ ਕਰੇਗਾ।
ਲੰਘੇ ਕੱਲ੍ਹ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉੱਨਾਵ ਕਾਂਡ ਨਾਲ ਜੁੜੇ ਸਾਰੇ ਮਾਮਲਿਆਂ ਦੀ ਦਿੱਲੀ ਦੀ ਅਦਾਲਤ ਵਿਚ ਰੋਜ਼ਾਨਾ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਨੇ ਸਾਫ ਕੀਤਾ ਸੀ ਕਿ ਦਿੱਲੀ ਦੀ ਅਦਾਲਤ 45 ਦਿਨਾਂ ਵਿਚ ਟਰਾਈਲ ਪੂਰਾ ਕਰਨਾ ਹੋਵੇਗਾ।
Last Updated : Aug 2, 2019, 3:35 PM IST