ਪੰਜਾਬ

punjab

ETV Bharat / bharat

'ਸਮਾਜਕ ਦੂਰੀ' ਦੀ ਥਾਂ 'ਸਰੀਰਕ ਦੂਰੀ' ਸ਼ਬਦ ਦੀ ਵਰਤੋਂ ਦੀ ਮੰਗ ਕਰਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵੱਲੋਂ ਜੁਰਮਾਨਾ

ਸਰਵਉੱਚ ਅਦਾਲਤ ਨੇ ਸ਼ੁੱਕਰਵਾਰ ਨੂੰ 'ਸਮਾਜਕ ਦੂਰੀ' ਸ਼ਬਦ ਦੀ ਥਾਂ 'ਸਰੀਰਕ ਦੂਰੀ' ਦੀ ਵਰਤੋਂ ਕਰਨ ਦੀ ਮੰਗ ਕਰਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਪਟੀਸ਼ਨਰ ਨੂੰ 10,000 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।

ਸੁਪਰੀਮ ਕੋਰਟ
ਸੁਪਰੀਮ ਕੋਰਟ

By

Published : May 8, 2020, 9:08 PM IST

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਜਨਹਿੱਤ ਪਟੀਸ਼ਨ ਦਾਇਰ ਕਰਨ ਲਈ ਪਟੀਸ਼ਨਕਰਤਾ ਦੀ ਨਿਖੇਧੀ ਕੀਤੀ ਹੈ ਜਿਸ ਵਿੱਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਵਿਚਕਾਰ 'ਸਮਾਜਕ ਦੂਰੀ' ਦੀ ਬਜਾਏ 'ਸਰੀਰਕ ਦੂਰੀ' ਸ਼ਬਦ ਦੀ ਵਰਤੋਂ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।

ਸੂਤਰਾਂ ਦੇ ਅਨੁਸਾਰ, ਪਟੀਸ਼ਨਕਰਤਾ ਨੇ ਦਲੀਲ ਦਿੱਤੀ ਸੀ ਕਿ ਸਮਾਜਿਕ ਦੂਰੀ ਦੀ ਥਾਂ ਸਰੀਰਕ ਜਾਂ ਵਿਅਕਤੀਗਤ ਦੂਰੀ ਸ਼ਬਦ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਲੋਕਾਂ ਨੂੰ ਦੂਰੀ ਬਣਾਈ ਰੱਖਣ ਦੀ ਸਾਰਥਕਤਾ ਨੂੰ ਸਮਝਣ ਵਿੱਚ ਵਧੇਰੇ ਪ੍ਰਭਾਵਸ਼ਾਲੀ ਹੋਣਗੇ।

ਪਟੀਸ਼ਨਕਰਤਾ ਨੇ ਦਲੀਲ ਦਿੱਤੀ ਕਿ ਭਾਰਤ ਵਰਗੇ ਦੇਸ਼ ਵਿੱਚ ਜਾਤੀ ਅਧਾਰਤ ਅਸਮਾਨਤਾਵਾਂ ਅਜੇ ਵੀ ਮੌਜੂਦ ਹਨ। 'ਸਮਾਜਕ ਦੂਰੀ' ਸ਼ਬਦ ਦੀ ਵਰਤੋਂ ਨਾਲ ਵਿਆਪਕ ਪ੍ਰਭਾਵ ਪੈ ਸਕਦੇ ਹੈ ਅਤੇ ਇਹ ਸ਼ਬਦ ਸਮਾਜਾਂ ਵਿੱਚ ਵਿਤਕਰੇ ਅਤੇ ਅਸਮਾਨਤਾਵਾਂ ਦਾ ਕਾਰਨ ਬਣ ਸਕਦਾ ਹੈ।

ਸੂਤਰਾਂ ਮੁਤਾਬਕ ਦੇਸ਼ ਦੀ ਸਰਵਉੱਚ ਅਦਾਲਤ ਨੇ 'ਸਮਾਜਕ ਦੂਰੀ' ਸ਼ਬਦ ਦੀ ਥਾਂ 'ਸਰੀਰਕ ਦੂਰੀ' ਦੀ ਵਰਤੋਂ ਕਰਨ ਦੀ ਮੰਗ ਕਰਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਪਟੀਸ਼ਨਰ ਨੂੰ 10,000 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।

ABOUT THE AUTHOR

...view details