ਪੰਜਾਬ

punjab

By

Published : Jan 3, 2020, 5:26 PM IST

ETV Bharat / bharat

ਸਾਵਿਤ੍ਰੀਬਾਈ ਫੁਲੇ: ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਜੋ ਲੱਖਾਂ ਲਈ ਹੈ ਮਿਸਾਲ

ਸਾਵਿਤ੍ਰੀਬਾਈ ਫੁਲੇ ਭਾਰਤ ਦੇ ਪਹਿਲੇ ਮਹਿਲਾ ਅਧਿਆਪਕ ਸਨ ਜੋ ਕਿ ਭਾਰਤ ਵਿੱਚ ਔਰਤਾਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਲਈ ਲੜੇ ਸਨ। ਉਨ੍ਹਾਂ ਦੀ 189ਵੀਂ ਜਯੰਤੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਸਭ ਨੂੰ ਵਧਾਈ ਦਿੱਤੀ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਸਾਵਿਤ੍ਰੀਬਾਈ ਫੁਲੇ ਭਾਰਤ ਦੇ ਪਹਿਲੇ ਮਹਿਲਾ ਅਧਿਆਪਕ ਸਨ ਜੋ ਕਿ ਭਾਰਤ ਵਿੱਚ ਔਰਤਾਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਲਈ ਲੜੇ ਸਨ। ਸਾਵਿਤ੍ਰੀਬਾਈ ਉਨ੍ਹਾਂ ਪਹਿਲੇ ਭਾਰਤੀ ਔਰਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਦਲਿਤ, ਕਬੀਲਿਆਂ ਅਤੇ ਪੱਛੜੀ ਜਾਤੀ ਦੀਆਂ ਔਰਤਾਂ ਨੂੰ ਸਿਖਿਆ ਪ੍ਰਦਾਨ ਕੀਤੀ ਸੀ। ਉਨ੍ਹਾਂ ਦੀ 189ਵੀਂ ਜਯੰਤੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਸਭ ਨੂੰ ਵਧਾਈ ਦਿੱਤੀ।

ਸਾਵਿਤ੍ਰੀਬਾਈ ਕੁੜੀਆਂ ਦੇ ਸਕੂਲ ਦੇ ਪਹਿਲੇ ਭਾਰਤੀ ਹੈੱਡਮਿਸਟ੍ਰੈਸ ਵੀ ਸਨ ਜੋ ਉਨ੍ਹਾਂ ਆਪਣੇ ਪਤੀ ਜੋਤੀਬਾ ਫੁਲੇ ਨਾਲ ਬਣਾਇਆ ਸੀ। ਇਹ ਹੈਰਾਨੀ ਦੀ ਗੱਲ ਸੀ ਕਿ ਉਹ ਪੜ੍ਹੇ ਲਿਖੇ ਸਨ ਕਿਉਂਕਿ ਉਹ ਮਾਲੀ ਭਾਈਚਾਰੇ, ਇੱਕ ਹੋਰ ਪੱਛੜੀ ਜਾਤੀ ਤੋਂ ਸੀ, ਅਤੇ ਇਹ ਉਸ ਸਮੇਂ ਸਿਰਫ ਬ੍ਰਾਹਮਣਾਂ ਨੂੰ ਹੀ ਸਿੱਖਿਆ ਪ੍ਰਾਪਤ ਕਰਨ ਦੀ ਆਗਿਆ ਸੀ। ਸਾਵਿਤ੍ਰੀਬਾਈ ਦੇ ਪਹਿਲੇ ਅਧਿਆਪਕ ਜੋਤੀਬਾ ਫੁਲੇ ਸਨ, ਜਿਨ੍ਹਾਂ ਨੂੰ ਅਕਸਰ ਭਾਰਤ ਵਿੱਚ ਸਮਾਜ ਸੁਧਾਰ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ ਅਤੇ ਜਿਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਦਿਆਂ ਵੀ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਸਾਵਿਤ੍ਰੀਬਾਈ ਫੁਲੇ ਅਤੇ ਜੋਤੀਬਾ ਫੁਲੇ ਨੇ ਆਦਿਵਾਸੀਆਂ ਅਤੇ ਮੁਸਲਮਾਨਾਂ ਨੂੰ ਵੀ ਸਿਖਿਆ ਦਿੱਤੀ। ਹਾਲਾਂਕਿ ਸਾਵਿਤ੍ਰੀਬਾਈ ਮੁੱਖ ਤੌਰ 'ਤੇ ਇੱਕ ਸਿੱਖਿਅਕ ਵਜੋਂ ਜਾਣੀ ਜਾਂਦੀ ਹੈ, ਪਰ ਉਨ੍ਹਾਂ ਔਰਤਾਂ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਲਈ ਅਣਥੱਕ ਮਿਹਨਤ ਕੀਤੀ। ਉਨ੍ਹਾਂ ਦੁਰਵਿਵਹਾਰ ਅਤੇ ਪਤਿਤਪੁਣੇ ਵਿਰੁੱਧ ਲੜਾਈ ਲੜੀ ਅਤੇ ਮਹਾਰਾਸ਼ਟਰ ਵਿੱਚ ਔਰਤਾਂ ਦੇ ਹੱਕਾਂ ਲਈ ਲੜਨ ਵਾਲੀਆਂ ਔਰਤ ਨੇਤਾਵਾਂ ਦੀ ਇੱਕ ਪੂਰੀ ਪੀੜ੍ਹੀ ਲਈ ਪ੍ਰੇਰਣਾ ਬਣ ਗਈ।

ਉਸ ਸਮੇਂ ਵਿਧਵਾਵਾਂ ਨਾਲ ਹੁੰਦੇ ਸ਼ੋਸ਼ਣ ਨੂੰ ਤੋਂ ਉਨ੍ਹਾਂ ਨੂੰ ਬਚਾਉਣ ਲਈ , ਸਾਵਿਤ੍ਰੀਬਾਈ ਨੇ ਜੋਤੀਬਾ ਦੇ ਨਾਲ, ਵਿਧਵਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਭਲਾਈ ਲਈ ਇੱਕ ਘਰ ਸਥਾਪਤ ਕੀਤਾ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਹ ਸੁਰੱਖਿਅਤ ਹਨ ਅਤੇ ਹੋਰ ਸ਼ੋਸ਼ਣ ਨਹੀਂ ਹੋਣਗੇ। ਸਾਵਿਤ੍ਰੀਬਾਈ ਵਿਧਵਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਇੱਕ ਪਿਆਰ ਕਰਨ ਵਾਲੀ ਮਾਂ ਸਾਬਤ ਹੋਈ।

ਦਿੱਲੀ, ਮੁੰਬਈ, ਕੋਲਕਾਤਾ, ਚੇਨੱਈ, ਬੈਂਗਲੁਰੂ, ਅਹਿਮਦਾਬਾਦ ਅਤੇ ਰਾਂਚੀ ਵਿੱਚ ਔਰਤਾਂ ਅਤੇ ਐਲ.ਜੀ.ਬੀ.ਟੀ.ਕਿਉ+ਆਈ ਗਰੁੱਪਾਂ ਨੇ ਇਸ ਬਹਾਦਰ ਸ਼ਖਸੀਅਤ ਸਾਵਿਤ੍ਰੀਬਾਈ ਫੁਲੇ ਤੋਂ ਪ੍ਰੇਰਣਾ ਲੈਂਦੇ ਹੋਏ ਉਨ੍ਹਾਂ ਦੀ ਜਯੰਤੀ ਸਮਾਰੋਹ 'ਤੇ ਸ਼ੁੱਕਰਵਾਰ ਨੂੰ ਸੀਏਏ-ਐਨਆਰਸੀ-ਐਨਪੀਆਰ ਦੇ ਵਿਰੋਧ ਵਿੱਚ ਇੱਕ ਰਾਸ਼ਟਰੀ ਮਾਰਚ ਦਾ ਆਯੋਜਨ ਕੀਤਾ।

ਸਾਵਿਤ੍ਰੀਬਾਈ ਨੇ ਭਾਰਤੀ ਔਰਤਾਂ ਲਈ ਨਾਰੀਵਾਦ ਸੰਘਰਸ਼ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਇਹ ਸ਼ਬਦ ਵੀ ਨਹੀਂ ਜਾਣਿਆ ਜਾਂਦਾ ਸੀ। ਉਨ੍ਹਾਂ ਜਾਤੀ, ਸ਼੍ਰੇਣੀ ਅਤੇ ਲਿੰਗ ਦੇ ਅਧਾਰ 'ਤੇ ਹੁੰਦੇ ਦੁਰਵਿਵਹਾਰ ਦੂਰ ਕਰਦਿਆਂ ਨਾ ਸਿਰਫ ਔਰਤਾਂ ਲਈ, ਬਲਕਿ ਆਪਣੇ ਸਮੇਂ ਦੀਆਂ ਸਾਰੀਆਂ ਸਤਾਈ ਜਾਤੀਆਂ ਲਈ ਇੱਕ ਵਧੀਆ ਭਵਿੱਖ ਨੂੰ ਯਕੀਨੀ ਬਣਾਇਆ।

ABOUT THE AUTHOR

...view details