ਸ੍ਰੀਨਗਰ: ਮਕਬੂਜ਼ਾ ਕਸ਼ਮੀਰ ਵਿੱਚ ਭਾਰਤੀ ਫ਼ੌਜ ਵੱਲੋਂ ਅੱਤਵਾਦੀ ਲਾਂਚ ਪੈਡ ਨੂੰ ਤਬਾਹ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਅੱਤਵਾਦੀ ਸੰਗਠਨਾਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇ ਅੱਤਵਾਦੀਆਂ ਨੇ ਆਪਣੇ ਇਰਾਦੇ ਨਹੀਂ ਬਦਲੇ ਤਾਂ ਕਾਂ ਉਨ੍ਹਾਂ ਨੂੰ ਪਹਿਲਾਂ ਤੋਂ ਵੱਡੇ ਪੱਧਰ ਤੇ ਕਾਰਵਾਈ ਕਰਨੀ ਪਵੇਗੀ, ਜ਼ਰੂਰਤ ਪਈ ਤਾਂ ਉਹ ਮੁੜ ਤੋਂ ਮਕਬੂਜ਼ਾ ਕਸ਼ਮੀਰ ਦੇ ਅੰਦਰ ਜਾਣਗੇ ਅਤੇ ਅੱਤਵਾਦੀ ਲਾਂਚ ਪੈਡ ਨੂੰ ਤਬਾਹ ਕਰ ਆਉਣਗੇ।
ਅੱਤਵਾਦੀਆਂ ਨੂੰ ਚੇਤਾਵਨੀ, ਸੰਭਲ ਜਾਓ ਨਹੀਂ ਤਾਂ... - satya pal malik
ਗਵਰਨਰ ਸਤਪਾਲ ਮਲਿਕ ਨੇ ਕਿਹਾ ਕਿ ਕਸ਼ਮੀਰ ਦੇ ਜੋ ਨੌਜਵਾਨ ਅੱਤਵਾਦੀ ਸੰਗਠਨਾਂ ਦਾ ਸਾਥ ਦੇ ਰਹੇ ਹਨ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਹ ਕਰ ਕੇ ਮਿਲ ਰਿਹਾ ਹੈ।
ਅੱਤਵਾਦੀਆਂ ਨੂੰ ਚੇਤਾਵਨੀ, ਸੰਭਲ ਜਾਓ ਨਹੀਂ ਤਾਂ
ਮਲਿਕ ਨੇ ਸ੍ਰੀਨਗਰ ਵਿੱਚ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਕਸ਼ਮੀਰ ਵਿੱਚ ਜੋ ਨੌਜਵਾਨ ਅੱਤਵਾਦੀ ਗਰੁੱਪਾਂ ਦਾ ਸਾਥ ਦੇ ਰਹੇ ਹਨ ਉੁਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਆਖ਼ਰ ਇਹ ਸਭ ਕਰ ਕੇ ਉਨ੍ਹਾਂ ਨੂੰ ਕੀ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ 1 ਨਵੰਬਰ ਤੋਂ ਘਾਟੀ ਦੀ ਸਥਿਤੀ ਪੂਰੀ ਤਰ੍ਹਾਂ ਬਦਲੀ ਹੋਈ ਹੋਵੇਗੀ। ਸੂਬੇ ਵਿੱਚ ਕਈ ਤਰ੍ਹਾਂ ਦੇ ਵਿਕਾਸ ਕਾਰਜਾਂ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ। ਨੌਜਵਾਨਾਂ ਲਈ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ। ਅਜਿਹੇ ਵਿੱਚ ਇਨ੍ਹਾਂ ਨੌਜਵਾਨਾਂ ਕੋਲ ਇਕ ਹੋਰ ਮੌਕਾ ਹੈ ਕਿ ਜੇ ਉਹ ਚਾਹੁੰਣ ਤਾਂ ਸਭ ਕੁਝ ਛੱਡ ਕੇ ਵਾਪਸ ਆ ਸਕਦੇ ਹਨ।