ਕੁਰੂਕਸ਼ੇਤਰ: ਸਾਡੇ ਦੇਸ਼ ਵਿੱਚ ਅੱਜ ਵੀ ਕੁੱਝ ਅਜਿਹੇ ਰਹੱਸ ਹਨ, ਜਿਨ੍ਹਾਂ ਦਾ ਜ਼ਿਕਰ ਹਜ਼ਾਰਾਂ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਪਰ, ਇਨ੍ਹਾਂ ਦੀ ਤਹਿ ਤੱਕ ਅੱਜ ਤੱਕ ਕੋਈ ਨਹੀਂ ਪਹੁੰਚ ਸਕਿਆ ਹੈ। ਕੁਰੂਕਸ਼ੇਤਰ ਦੇ ਇਤਿਹਾਸਿਕ ਸਾਰਸਾ ਪਿੰਡ ਦਾ ਜ਼ਿਕਰ ਮਹਾਂਭਾਰਤ ਵਿੱਚ ਵੀ ਹੋਇਆ ਹੈ, ਪਰ ਅੱਜ ਵੀ ਲੋਕ ਇਸ ਬਾਰੇ ਘੱਟ ਹੀ ਜਾਣਦੇ ਹਨ। ਸਾਰਸਾ ਪਿੰਡ ਵਿੱਚ ਮਹਾਂਭਾਰਤ ਯੁੱਧ ਦੌਰਾਨ ਸਭ ਤੋਂ ਵੱਡੀ ਦੇਹ ਵਾਲੇ ਭੀਮ ਨੇ ਆਪਣੀਆਂ ਖੜਾਵਾਂ ਸਾਫ਼ ਕੀਤੀਆਂ ਸਨ। ਹੁਣ ਇੱਥੇ ਮੰਦਿਰ ਬਣਿਆ ਹੈ।
ਈਟੀਵੀ ਭਾਰਤ ਦੀ ਟੀਮ ਹਰਿਆਣਾ ਦੇ ਕੁਰੂਕਸ਼ੇਤਰ ਤੋਂ 12 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਸਾਰਸਾ ਪਿੰਡ ਪੁੱਜੀ, ਜਿੱਥੇ ਮਹਾਂਭਾਰਤ ਯੁੱਧ ਦੌਰਾਨ ਭੀਮ ਨੇ ਮਿੱਟੀ ਨਾਲ ਲਿਬੜੀਆਂ ਆਪਣੀਆਂ ਖੜਾਵਾਂ ਸਾਫ਼ ਕੀਤੀਆਂ ਸਨ। ਮੰਨਿਆ ਜਾਂਦਾ ਹੈ ਕਿ ਭੀਮ ਦੀਆਂ ਖੜਾਵਾਂ ਉੱਤੇ ਇੰਨੀ ਮਿੱਟੀ ਲੱਗੀ ਹੋਈ ਸੀ ਕਿ ਉਸ ਮਿੱਟੀ ਨਾਲ ਵੱਡੇ-ਵੱਡੇ ਚਾਰ ਟਿੱਲੇ ਬਣ ਗਏ। ਜਿਨ੍ਹਾਂ ਨੂੰ ਅੱਜ ਚਿਲਚਿਲਾ ਤੀਰਥ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਮਹਾਂਭਾਰਤ ਨਾਲ ਜੁੜੀ ਇਹ ਕਹਾਣੀ ਤਾਂ ਗ੍ਰੰਥਾਂ ਵਿੱਚ ਵੀ ਸ਼ਾਮਿਲ ਹੈ, ਪਰ ਇਨ੍ਹਾਂ ਟਿੱਲਿਆਂ ਉੱਤੇ ਕਰੀਬ 100 ਸਾਲ ਪਹਿਲਾਂ ਆ ਵਸੇ ਸਾਧੂ ਬਾਬਾ ਦੀ ਕਹਾਣੀ ਸਿਰਫ਼ ਪਿੰਡ ਦੇ ਲੋਕ ਹੀ ਜਾਣਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਬਾਬਾ ਰੋਹੜਾ ਨਾਥ ਆਪਣੇ ਨਾਲ ਲਗਭਗ 50 ਤੋਂ 60 ਕੁੱਤਿਆਂ ਨੂੰ ਵੀ ਰੱਖਦੇ ਸਨ ਅਤੇ ਉਹ ਪਿੰਡ ਤੋਂ ਮੰਗਣ ਤੋਂ ਬਾਅਦ ਉਨ੍ਹਾਂ ਨੂੰ ਵੀ ਖਾਣਾ ਦਿੰਦੇ ਸਨ।
ਇਸ ਪਿੰਡ 'ਚ ਸ਼ਰਾਬ ਦੀ ਬੋਤਲ ਚੜਾਉਣ ਨਾਲ ਪੂਰੀ ਹੁੰਦੀ ਹੈ ਹਰ ਮੁਰਾਦ, ਜਾਣੋ ਕੀ ਹੈ ਰਹੱਸ?
ਕੁਰੂਕਸ਼ੇਤਰ ਦੇ ਇਤਿਹਾਸਿਕ ਸਾਰਸਾ ਪਿੰਡ ਦਾ ਜ਼ਿਕਰ ਮਹਾਂਭਾਰਤ ਵਿੱਚ ਵੀ ਹੋਇਆ ਹੈ। ਸਾਰਸਾ ਪਿੰਡ ਉਹੀ ਜਗ੍ਹਾ ਹੈ ਜਿੱਥੇ ਸਭ ਤੋਂ ਵੱਡੀ ਦੇਹ ਵਾਲੇ ਭੀਮ ਨੇ ਆਪਣੀਆਂ ਖੜਾਵਾਂ ਸਾਫ਼ ਕੀਤੀਆਂ ਸਨ ਅਤੇ ਉਸ ਤੋਂ ਬਾਅਦ ਇੱਥੇ ਇੱਕ ਤੀਰਥ ਅਸਥਾਨ ਵੀ ਬਣਾਇਆ ਗਿਆ ਸੀ।
ਵੀਡੀਓ ਵੇਖਣ ਲਈ ਕਲਿੱਕ ਕਰੋ
ਦੱਸਿਆ ਜਾਂਦਾ ਹੈ ਕਿ ਇੱਥੇ ਜੋ ਸਾਧੂ ਰਹਿੰਦੇ ਸਨ। ਉਹ ਪੰਜਾਬ ਪੁਲਿਸ ਦੇ ਇੱਕ ਸਿਪਾਹੀ ਸਨ। ਜਿਨ੍ਹਾਂ ਨੇ ਮੋਹ ਮਾਇਆ ਤਿਆਗ ਕੇ ਸਾਧੂ ਦਾ ਰੂਪ ਧਾਰਨ ਕਰ ਲਿਆ ਸੀ। ਮਾਨਤਾ ਹੈ ਕਿ ਇਸ ਸਾਧੂ ਦੇ ਮੂੰਹ ਚੋਂ ਨਿਕਲੀ ਹਰ ਗੱਲ ਸੱਚ ਹੁੰਦੀ ਸੀ। ਉਸ ਸਾਧੂ ਨੇ ਇੱਥੇ ਜ਼ਿੰਦਾ ਹੀ ਸਮਾਧੀ ਵੀ ਲਈ ਸੀ। ਇਹ ਸਾਧੂ ਬਾਬਾ ਸ਼ਰਾਬ ਪੀਣ ਦੇ ਸ਼ੌਕੀਨ ਸਨ ਅਤੇ ਜੇ ਅੱਜ ਵੀ ਇੱਥੇ ਕੋਈ ਸ਼ਰਾਬ ਦੀ ਬੋਤਲ ਦਾ ਜੋੜਾ ਚੜਾਉਣ ਆਉਂਦਾ ਹੈ ਤਾਂ ਉਸਦੀ ਹਰ ਮੁਰਾਦ ਪੂਰੀ ਹੁੰਦੀ ਹੈ। ਇਹੀ ਨਹੀਂ ਪਿੰਡ ਵਿੱਚ ਇੱਕ ਪਲੇਨ ਕਰੈਸ਼ ਦੀ ਘਟਨਾ ਲਈ ਵੀ ਸਾਧੂ ਬਾਬਾ ਨੇ ਪਹਿਲਾਂ ਤੋਂ ਸੁਚੇਤ ਕੀਤਾ ਸੀ। ਲੋਕਾਂ ਦਾ ਕਹਿਣਾ ਹੈ ਕਿ ਸਾਧੂ ਬਾਬਾ ਨੇ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪਿੰਡ ਵਿੱਚ ਕੋਈ ਘਟਨਾ ਹੋਣ ਵਾਲੀ ਹੈ।
ਲਗਭਗ 500 ਏਕੜ ਵਿੱਚ ਫੈਲਿਆ ਇਹ ਜੰਗਲ ਅਤੇ 4 ਟਿੱਲੇ ਅੱਜ ਇੱਥੇ ਦੇ ਜੰਗਲਾਤ ਵਿਭਾਗ ਦੇ ਅਧੀਨ ਹਨ, ਪਰ ਇੱਥੇ ਦਰਖਤ ਕੱਟਣ ਦੀ ਮਨਜ਼ੂਰੀ ਨਾ ਤਾਂ ਆਮ ਇਨਸਾਨ ਨੂੰ ਹੈ ਅਤੇ ਨਾ ਹੀ ਸਰਕਾਰ ਨੂੰ। ਸਾਰਸਾ ਪਿੰਡ ਨੂੰ ਸ਼ਾਲੀਹੋਤਰੀ ਮੁਨੀ ਨਾਲ ਸਬੰਧਿਤ ਵੀ ਮੰਨਿਆ ਜਾਂਦਾ ਹੈ। ਇਸ ਲਈ ਪਿੰਡ ਵਿੱਚ ਸ਼ਾਲੀਹੋਤਰੀ ਨਾਂਅ ਦਾ ਮਹਾਂਭਾਰਤ ਕਾਲ ਦਾ ਤੀਰਥ ਵੀ ਹੈ।