ਸਪਨਾ ਚੌਧਰੀ ਕਾਂਗਰਸ 'ਚ ਸ਼ਾਮਲ, ਜਾਣੋ ਕਿਸ ਅਦਾਕਾਰਾ ਵਿਰੁੱਧ ਲੜੇਗੀ ਚੋਣ - Hema malini
ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਇਸ ਵਾਰ ਵੱਖ-ਵੱਖ ਖੇਤਰ ਦੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੀਆਂ ਹਨ। ਹਾਲ ਹੀ ਵਿੱਚ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਪਨਾ ਵੱਲੋਂ ਉੱਤਰ ਚੋਣ ਲੜੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।
ਸਪਨਾ ਚੌਧਰੀ ਕਾਂਗਰਸ 'ਚ ਸ਼ਾਮਲ
ਨਵੀਂ ਦਿੱਲੀ : ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਹੁਣ ਰਾਜਨੀਤੀ ਆ ਗਈ ਹੈ। ਹਾਲ ਹੀ ਵਿੱਚ ਸਪਨਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਸਪਨਾ ਵੱਲੋਂ ਚੋਣ ਲੜੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।
ਸਪਨਾ ਨੇ ਉੱਤਰ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਰਾਜ ਬੱਬਰ ਦੇ ਘਰ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਲਈ। ਕਾਂਗਰਸ ਪਾਰਟੀ ਵੱਲੋਂ ਸਪਨਾ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਤੋਂ ਲੋਕ ਸਭਾ ਚੋਣ ਦੇ ਉਮੀਂਦਵਾਰ ਵਜੋਂ ਐਲਾਨੇ ਜਾਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਨੇ ਮਥੁਰਾ ਦੀ ਮੌਜੂਦਾ ਸਾਂਸਦ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਹਨ। ਭਾਜਪਾ ਪਾਰਟੀ ਨੇ ਹੇਮਾ ਨੂੰ ਮੁੜ ਉਮੀਦਵਾਰ ਐਲਾਨ ਕੀਤਾ ਹੈ। ਇਹ ਉਮੀਦ ਲਗਾਈ ਜਾ ਰਹੀ ਹੈ ਕਿ ਕਾਂਗਰਸ ਜਲਦ ਹੀ ਸਪਨਾ ਨੂੰ ਉਮੀਦਵਾਰ ਐਲਾਨ ਕਰੇਗੀ।